ਸ੍ਰੀਲੰਕਾ ਨੇ ਪੀਐੱਮ ਮੋਦੀ ਨੂੰ ਸਰਬਉੱਚ ਨਾਗਰਿਕ ਸਨਮਾਨ ‘ਮਿੱਤਰ ਵਿਭੂਸ਼ਣ’ ਨਾਲ ਨਿਵਾਜ਼ਿਆ

ਨੈਸ਼ਨਲ

ਨਵੀਂ ਦਿੱਲੀ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸ੍ਰੀਲੰਕਾ ਨੇ ਪੀਐੱਮ ਮੋਦੀ ਨੂੰ ਉਥੋਂ ਦੇ ਸਰਬਉੱਚ ਨਾਗਰਿਕ ਸਨਮਾਨ ‘ਮਿੱਤਰ ਵਿਭੂਸ਼ਣ’ ਮੈਡਲ ਨਾਲ ਨਿਵਾਜ਼ਿਆ ਹੈ। ਇਸ ਨੂੰ ਮੋਦੀ ਨੇ ਭਾਰਤ-ਸ੍ਰੀਲੰਕਾ ’ਚ ਡੂੰਘੀ ਦੋਸਤੀ ਤੇ ਇਤਿਹਾਸਕ ਸਬੰਧਾਂ ਦੇ ਚਿੰਨ੍ਹ ਦੇ ਨਾਲ ਹੀ 140 ਕਰੋੜ ਭਾਰਤ ਵਾਸੀਆਂ ਦਾ ਸਨਮਾਨ ਦੱਸਿਆ ਹੈ।
ਸ੍ਰੀਲੰਕਾ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਨਮਾਨ ਮੇਜ਼ਬਾਨ ਦੇਸ਼ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨੇ ਦਿੱਤਾ। ਉਨ੍ਹਾਂ ਇਹ ਸਨਮਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਦੋਵਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਤੇ ਅਧਿਆਤਮਕ ਵਿਰਾਸਤ ਨੂੰ ਬੜ੍ਹਾਵਾ ਦੇਣ ਲਈ ਕੀਤੀਆਂ ਗਈਆਂ ਵਿਸ਼ੇਸ਼ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਵਿਸ਼ਵ ਭਾਈਚਾਰੇ ਦੀ ਭਾਵਨਾ ਦੇ ਤਹਿਤ ਦੋਸਤਾਨਾ ਸਬੰਧਾਂ ਨੂੰ ਮਜ਼ਬੂਤੀ ਦੇ ਰਹੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਵਿਦੇਸ਼ ਰਾਸ਼ਟਰ ਵੱਲੋਂ ਦਿੱਤਾ ਗਿਆ ਇਹ 22ਵਾਂ ਅੰਤਰਰਾਸ਼ਟਰੀ ਐਵਾਰਡ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।