ਅੰਮ੍ਰਿਤਸਰ, 6 ਅਪ੍ਰੈਲ, ਬੋਲੇ ਪੰਜਾਬ ਬਿਊਰੋ
ਕੱਲ੍ਹੋਂ ਆਪਣੇ ਘਰ ਤੋਂ ਲਾਪਤਾ ਹੋਏ ਸਿਮਰਨਜੀਤ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਕੋਟ ਮਿੱਤ ਸਿੰਘ ਦੀ ਅੱਜ ਸਵੇਰੇ ਲਾਸ਼ ਮਿਲਣ ਦੀ ਖਬਰ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੀ ਲਾਸ਼ ਅੱਪਰ ਦੁਆਬ ਨਹਿਰ ਦੇ ਕੋਟ ਮਿੱਤ ਸਿੰਘ ਪੁਲ ਨੇੜੇ ਤੋਂ ਬਰਾਮਦ ਕੀਤੀ।ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ. ਵਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਮਰਨਜੀਤ ਦੀ ਗੁਮਸ਼ੁਦਗੀ ਦੇ ਮਾਮਲੇ ’ਚ ਲਗਾਤਾਰ ਇਲਾਕੇ ’ਚ ਤਲਾਸ਼ੀ ਚਲਾਈ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਲਾਸ਼ ਮਿਲਣ ਮਗਰੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸੱਚ ਸਾਹਮਣੇ ਆਵੇਗਾ, ਉਸ ਦੇ ਅਧਾਰ ’ਤੇ ਅਗਲੀ ਕਾਰਵਾਈ ਹੋਵੇਗੀ।