ਜਲੰਧਰ, 6 ਅਪ੍ਰੈਲ, ਬੋਲੇ ਪੰਜਾਬ ਬਿਊਰੋ
ਜਲੰਧਰ ਦੇ ਮਕਸੂਦਾ ਇਲਾਕੇ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 23 ਸਾਲਾ ਨੌਜਵਾਨ ਗੋਇਮ ਜੈਨ ਦੀ ਮੌਤ ਹੋ ਗਈ। ਗੋਇਮ, ਜੋ ਕਿ ਕਿਲਾ ਮੁਹੱਲਾ ਦਾ ਨਿਵਾਸੀ ਸੀ, ਆਪਣੇ ਦੋਸਤ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਵਾਪਸ ਘਰ ਆ ਰਿਹਾ ਸੀ। ਉਹ ਦੋਸਤ ਦੀ ਬੁਲੇਟ ’ਤੇ ਸਵਾਰ ਸੀ ਜਦ ਉਹ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਗਿਆ।ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਹਾਲਾਂਕਿ ਹਾਦਸੇ ਦੇ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਨੌਜਵਾਨ ਨੂੰ ਸਿੱਧੀ ਟੱਕਰ ਲੱਗੀ ਸੀ ਜਾਂ ਨਹੀਂ। ਪੁਲਿਸ ਵੱਲੋਂ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।