ਬਠਿੰਡਾ, 6 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਚਿੱਟੇ ਸਮੇਤ ਫੜੀ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਖਤਮ ਹੋਣ ‘ਤੇ ਅੱਜ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਪਰ ਰਿਮਾਂਡ ਸਿਰਫ 2 ਦਿਨ ਦਾ ਹੀ ਵਧਾਇਆ ਗਿਆ।
ਅਮਨਦੀਪ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਲਿਆਂਦਾ ਗਿਆ। ਇਸ ਦੌਰਾਨ ਉਹ ਕਾਲੇ ਰੰਗ ਦੇ ਸੂਟ ‘ਚ ਨਜ਼ਰ ਆਈ। ਉਸ ਨੇ ਆਪਣਾ ਚਿਹਰਾ ਚੁੰਨੀ ਨਾਲ ਢੱਕਿਆ ਹੋਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਉਸ ਨੇ ਕਈ ਰਾਜ਼ ਉਗਲੇ ਹਨ, ਜਿਸ ਕਾਰਨ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ।
ਅਮਨਦੀਪ ਕੌਰ ਦੇ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਜਦੋਂ ਤੋਂ ਅਮਨਦੀਪ ਕੌਰ ਫੜੀ ਗਈ ਹੈ, ਉਸ ਨੇ ਕਈ ਵਾਰ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਗੁਹਾਰ ਲਗਾਈ ਹੈ। ਅਮਨਦੀਪ ਦਾ ਦਾਅਵਾ ਹੈ ਕਿ ਉਸ ਨੂੰ ਇੱਕ ਸਾਜ਼ਿਸ਼ ਤਹਿਤ ਝੂਠਾ ਫਸਾਇਆ ਗਿਆ ਹੈ।
