ਸਮਾਜ ਤੇ ਸਮੂਹ ਹਮਦਰਦਾਂ ਨੂੰ ਇਸ ਜਨਮ ਦਿਹਾੜੇ ਤੇ ਪਹੁੰਚਣ ਲਈ ਮੋਰਚਾ ਆਗੂਆਂ ਨੇ ਕੀਤੀ ਅਪੀਲ
ਮੋਹਾਲੀ, 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਮੋਰਚਾ ਆਗੂਆਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ 14 ਅਪ੍ਰੈਲ ਨੂੰ ਆ ਰਹੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੋਰਚਾ ਸਥਾਨ ਤੇ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਪੈਸ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਗਏ ਸੰਵਿਧਾਨ ਅਨੁਸਾਰ ਸਾਰੀਆਂ ਸੰਸਥਾਵਾਂ ਅਤੇ ਇਨਸਾਫ ਪਸੰਦ ਲੋਕ ਸਮਾਜ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਹ ਲਿਖਿਆ ਗਿਆ ਸੰਵਿਧਾਨ ਕਿਸੇ ਇੱਕ ਜਾਤੀ ਜਾਂ ਕੌਮ ਦਾ ਨਹੀਂ ਹੈ, ਬਲਕਿ ਇਸ ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਨਿਆ ਪ੍ਰਣਾਲੀ ਅਨੁਸਾਰ ਇਨਸਾਫ ਮਿਲ ਰਿਹਾ ਹੈ। ਉਸ ਸੰਵਿਧਾਨ ਦੇ ਜਨਮ ਦਾਤਾ ਤੇ ਦੱਬੇ ਕੁਚਲੇ ਲੋਕਾਂ ਦੇ ਰਹਿਬਰ ਦਾ ਜਨਮ ਦਿਹਾੜਾ 14 ਅਪ੍ਰੈਲ 2025 ਦਿਨ ਸੋਮਵਾਰ ਨੂੰ ਮੋਰਚਾ ਸਥਾਨ ਤੇ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਧੂਮ ਧਾਮ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਦੁਪਹਿਰ 12:00 ਵਜੇ ਕੇਕ ਕੱਟਣ ਦੀ ਰਸਮ ਕੀਤੀ ਜਾਵੇਗੀ ਤੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਏਗਾ। ਆਪ ਜੀ ਨੇ ਗਰੀਬਾਂ ਦੇ ਮਸੀਹਾ ਦੇ ਜਨਮ ਦਿਹਾੜੇ ਤੇ ਪੂਰੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ। ਸਮਾਜ ਦੇ ਹਮਦਰਦੀਆਂ ਨੂੰ ਮੋਰਚਾ ਆਗੂਆਂ ਵੱਲੋਂ ਬੇਨਤੀ ਹੈ ਕਿ ਇਸ ਪ੍ਰੋਗਰਾਮ ਲਈ ਰਸਦ ਜਾਂ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ (93161-16455)।
ਇਸ ਮੌਕੇ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ, ਲੈਫਟੀਨੈਂਟ ਦਰਸ਼ਨ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਲਖਬੀਰ ਸਿੰਘ ਰੁਪਾਲਹੇੜੀ, ਸੰਤੋਸ਼ ਕੁਮਾਰ, ਮਨਜੀਤ ਸਿੰਘ, ਪਵਨਜੀਤ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ ਡਾਂਗੀ, ਸੁਨੀਲ ਕੁਮਾਰ, ਗੁਰਜੀਤ ਸਿੰਘ, ਬਾਬੂ ਬੇਦ ਪ੍ਰਕਾਸ਼, ਗੁਲਾਬ ਸਿੰਘ, ਸਰਬਜੀਤ ਸਿੰਘ, ਦੀਦਾਰ ਸਿੰਘ, ਜਗਤਾਰ ਸਿੰਘ, ਅਭਿਸ਼ੇਕ ਸਿੰਘ, ਮੇਜਰ ਸਿੰਘ, ਗੁਰਸੇਵਕ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।