ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, 5 ਲੋਕਾਂ ਦੀ ਮੌਤ 10 ਜ਼ਖ਼ਮੀ

ਨੈਸ਼ਨਲ

ਬੈਂਗਲੁਰੂ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕਰਨਾਟਕ ਦੇ ਕਲਬੁਰਗੀ ਇਲਾਕੇ ’ਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ। ਇਹ ਹਾਦਸਾ ਨੇਲੋਗੀ ਕਰਾਸ ਦੇ ਕੋਲ ਸਵੇਰੇ ਲਗਭਗ 3.30 ਵਜੇ ਵਾਪਰਿਆ। ਹਾਦਸੇ ’ਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 10 ਹੋਰ ਲੋਕ ਗੰਭੀਰ ਜ਼ਖਮੀਆਂ ਹੋਏ ਹਨ।
ਖਬਰਾਂ ਮੁਤਾਬਕ, ਇੱਕ ਟਰੱਕ ਸੜਕ ਦੇ ਕਿਨਾਰੇ ਰੁਕਿਆ ਹੋਇਆ ਸੀ, ਜਿਸ ਨਾਲ ਇਕ ਤੇਜ਼ ਰਫ਼ਤਾਰ ਕਾਰ ਟਕਰਾ ਗਈ। ਟੱਕਰ ਬਹੁਤ ਭਿਆਨਕ ਸੀ ਜਿਸ ਕਾਰਨ ਕਾਰ ਸਵਾਰ ਲੋਕਾਂ ਨਾਲ ਇਹ ਹੋਣੀ ਵਾਪਰੀ।
ਕਲਬੁਰਗੀ ਪੁਲਿਸ ਦੇ ਅਨੁਸਾਰ, ਸਾਰੇ ਮ੍ਰਿਤਕ ਬਾਗਲਕੋਟ ਜ਼ਿਲ੍ਹੇ ਨਾਲ ਸਬੰਧਤ ਸਨ। ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਤੁਰੰਤ ਕਲਬੁਰਗੀ ਹਸਪਤਾਲ ਪਹੁੰਚਾਇਆ ਗਿਆ।ਜਿਲ੍ਹਾ ਐਸ.ਪੀ. ਏ. ਸ਼੍ਰੀਨਿਵਾਸੂਲੂ ਨੇ ਘਟਨਾ ਸਥਲ ਦਾ ਨਿਰੀਖਣ ਕੀਤਾ ਤੇ ਨੇਲੋਗੀ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।