ਚੰਡੀਗੜ੍ਹ, 5 ਅਪਰੈਲ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਪੈਕੇਜਿੰਗ ਇੰਡਸਟਰੀ ਦੇ ਸੀਈਓ ਰਾਜਨ ਚੋਪੜਾ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੋਡਕਸ਼ਨ ਹਾਊਸ ‘ਆਰ ਸੀ’ਜ਼ ਫਿਲਮੀਲਿੰਕਸ’ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਿਆ ਪਹਿਲਾ ਗੀਤ ਵੀ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਪੁੱਤਰ ਗੋਕੁਲ ਚੋਪੜਾ ਨੂੰ ਵੀ ਇੱਕ ਮਾਡਲ ਵਜੋਂ ਲਾਂਚ ਕੀਤਾ ਹੈ। ਆਪਣੇ ਪੁੱਤਰ ਗੋਕੁਲ ਦੇ ਮਾਡਲਿੰਗ ਅਤੇ ਅਦਾਕਾਰੀ ਵੱਲ ਝੁਕਾਅ ਦੇਖ ਕੇ ਹਿੰਦੀ ਗਾਣੇ ‘ਹੇ ਸੁਨੋ’ ਦਾ ਵੀਡੀਓ ਦੁਬਈ ਵਿੱਚ ਸ਼ੂਟ ਕੀਤਾ ਹੈ। ਗਾਣੇ ਵਿੱਚ ਪੁਰਸ਼ ਮਾਡਲ ਗੋਕੁਲ ਅਤੇ ਮਹਿਲਾ ਮਾਡਲ ਜੈਸਮੀਨ ਹਨ। ਗੀਤ ਦੇ ਬੋਲ ਡਾ. ਟੀ.ਜੇ. ਦੁਆਰਾ ਲਿਖੇ ਗਏ ਹਨ। ਗੀਤ ਤੇ ਸੰਗੀਤ ਨਿਰਦੇਸ਼ਕ ਸੁਮਿਤ ਹਨ ਅਤੇ ਸੰਪਾਦਕ ਸਰਬਜੀਤ ਸਿੰਘ ਸੋਹਲ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਫਿਟਨੈਸ ਫ੍ਰੀਕ ਗੋਕੁਲ ਚੋਪੜਾ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਮਾਡਲਿੰਗ ਦੀ ਦੁਨੀਆ ਵਿੱਚ ਦਾਖਲ ਹੋ ਗਿਆ ਸੀ।
ਗੋਕੁਲ ਨੇ ਵੱਖ-ਵੱਖ ਕੰਪਨੀਆਂ ਲਈ ਮਾਡਲਿੰਗ ਸ਼ੂਟ ਵੀ ਕੀਤੇ ਹਨ। ਗੋਕੁਲ ਜ਼ੀ ਸਿਨੇਮਾ ‘ਤੇ ‘ਅਮਰ ਪ੍ਰੇਮ ਕੀ ਕਹਾਣੀ’ ਵਿੱਚ ਵੀ ਛੋਟੀ ਪਰ ਸ਼ਕਤੀਸ਼ਾਲੀ ਭੂਮਿਕਾ ਨਿਭਾ ਚੁਕਾ ਹੈ।
ਪ੍ਰੋਡਕਸ਼ਨ ਹਾਊਸ ਦੇ ਪ੍ਰੋਜੈਕਟਾਂ ਬਾਰੇ ਚਰਚਾ ਕਰਦੇ ਹੋਏ ਰਾਜਨ ਚੋਪੜਾ ਨੇ ਕਿਹਾ ਕਿ ਉਹ ਕਮਰਸ਼ੀਅਲ ਪ੍ਰੋਜੈਕਟ ਵੀ ਕਰੇਗਾ। ਉਨ੍ਹਾਂ ਕਿਹਾ ਕਿ ਛੋਟੀਆਂ ਫਿਲਮਾਂ ਅਤੇ ਗੀਤਾਂ ਰਾਹੀਂ ਉਹ ਸਮਾਜ ਨੂੰ ਸਮਾਜ ਸੁਧਾਰ ਵਾਲੇ ਸਾਰਥਕ ਸੰਦੇਸ਼ ਦਿੰਦੇ ਰਹਿਣਗੇ।
ਇਸ ਵੇਲੇ, ਉਨ੍ਹਾਂ ਦੇ ਬੈਨਰ ਹੇਠ ਬਣਾਈ ਜਾ ਰਹੀ 35 ਮਿੰਟ ਦੀ ਇੱਕ ਹਿੰਦੀ ਲਘੂ ਫਿਲਮ ਪ੍ਰੀ-ਪ੍ਰੋਡਕਸ਼ਨ ਵਿੱਚ ਹੈ। ਜਦੋਂ ਕਿ 3 ਗਾਣੇ ਪੋਸਟ ਪ੍ਰੋਡਕਸ਼ਨ ਵਿੱਚ ਹਨ।