ਕਾਠਮੰਡੂ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਨੇਪਾਲ ਦੀ ਧਰਤੀ ਕੱਲ੍ਹ ਸ਼ਾਮ ਦੋ ਵਾਰ ਆਏ ਭੂਚਾਲ ਨਾਲ ਹਿੱਲ ਗਈ। ਜਾਣਕਾਰੀ ਮੁਤਾਬਕ ਇਸ ਦਾ ਅਸਰ ਉੱਤਰੀ ਭਾਰਤ ‘ਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁੱਕਰਵਾਰ ਸ਼ਾਮ ਨੂੰ ਪੱਛਮੀ ਨੇਪਾਲ ‘ਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਨਿਗਰਾਨ ਕੇਂਦਰ ਦੇ ਅਨੁਸਾਰ, ਦੋਵੇਂ ਵਾਰ ਭੂਚਾਲ ਤਿੰਨ ਮਿੰਟਾਂ ਦੇ ਸਮੇਂ ਅੰਦਰ ਆਏ। 5.2 ਤੀਬਰਤਾ ਦਾ ਪਹਿਲਾ ਝਟਕਾ ਸਥਾਨਕ ਸਮੇਂ ਅਨੁਸਾਰ ਰਾਤ 8:07 ਵਜੇ ਆਇਆ, ਜਦਕਿ ਦੂਜਾ 5.5 ਤੀਬਰਤਾ ਦਾ 8:10 ਵਜੇ ਆਇਆ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਜਾਣਕਾਰੀ ਦੌਰਾਨ NCS ਨੇ ਭੂਚਾਲ ਦਾ ਸਮਾਂ 7.52 ਅਤੇ ਇਸ ਦੀ ਤੀਬਰਤਾ 5.0 ਦੱਸੀ ਸੀ।
