ਨਵੀਂ ਦਿੱਲੀ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕੇਂਦਰ ਸਰਕਾਰ ਨੇ ਜਲਗਾਹਾਂ ਦੀ ਦੂਜੀ ਰਾਸ਼ਟਰੀ ਗਣਨਾ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰੀ ਜਲਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਇਸ ਸਬੰਧੀ ਇਕ ਨਵੇਂ ਪੋਰਟਲ ਦਾ ਉਦਘਾਟਨ ਕੀਤਾ। ਇਸ ਵਾਰ ਝਰਨਿਆਂ ਦੀ ਗਣਨਾ ਵੀ ਕੀਤੀ ਜਾਵੇਗੀ। ਪੋਰਟਲ ਰਾਹੀਂ ਸੂਬਿਆਂ ਦੇ ਜਲ ਵਿਭਾਗ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਜਾਣਕਾਰੀਆਂ ਭਰਣਗੇ।
ਮੰਤਰਾਲੇ ਮੁਤਾਬਕ ਗਣਨਾ ਦਾ ਕੰਮ ਦੋ ਸਾਲਾਂ ਵਿੱਚ ਪੂਰਾ ਹੋਵੇਗਾ। ਪਹਿਲੀ ਗਣਨਾ 2023 ਵਿੱਚ ਹੋਈ ਸੀ ਜਿਸ ’ਚ 24.24 ਲੱਖ ਜਲ ਸੋਮੇ ਦਰਜ ਹੋਏ ਸਨ, ਜਿਨ੍ਹਾਂ ਵਿਚੋਂ 20,000 ਤੋਂ ਵੱਧ ਕਬਜ਼ਿਆਂ ਹੇਠ ਹਨ। ਦੂਜੀ ਗਣਨਾ ਰਾਹੀਂ ਇਹ ਪਤਾ ਲੱਗੇਗਾ ਕਿ ਕਿਹੜੇ ਸੂਬਿਆਂ ਨੇ ਆਪਣੇ ਜਲ ਸਰੋਤਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ। ਇਹ ਗਣਨਾ ‘ਜਲ ਜੀਵਨ ਮਿਸ਼ਨ’ ਲਈ ਵੀ ਅਹੰਮ ਮੰਨੀ ਜਾ ਰਹੀ ਹੈ।
