ਨਵੀਂ ਦਿੱਲੀ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਵਕਫ਼ ਸੋਧ ਬਿੱਲ-ਯੂਨੀਫਾਈਡ ਵਕਫ਼ ਪ੍ਰਬੰਧਨ ਸਸ਼ਕਤੀਕਰਨ ਕੁਸ਼ਲਤਾ ਅਤੇ ਵਿਕਾਸ (ਉਮੀਦ) ‘ਤੇ 13 ਘੰਟੇ ਦੀ ਲੰਮੀ ਚਰਚਾ ਤੋਂ ਬਾਅਦ ਵੀਰਵਾਰ ਨੂੰ ਦੇਰ ਰਾਤ ਰਾਜ ਸਭਾ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ। ਲੋਕ ਸਭਾ ਵਾਂਗ ਉਪਰਲੇ ਸਦਨ ਨੇ ਵੀ ਵਿਰੋਧੀ ਧਿਰ ਦੇ ਸਾਰੇ ਸੋਧ ਪ੍ਰਸਤਾਵਾਂ ਨੂੰ ਆਵਾਜ਼ੀ ਵੋਟ ਨਾਲ ਰੱਦ ਕਰ ਦਿੱਤਾ। ਡੀਐਮਕੇ ਦੇ ਤਿਰੁਚੀ ਸਿਵਾ ਦੇ ਸੋਧ ਨੂੰ 92 ਦੇ ਮੁਕਾਬਲੇ 125 ਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਲੋਕ ਸਭਾ ਨੇ ਬੁੱਧਵਾਰ ਰਾਤ ਵਕਫ਼ ਸੋਧ ਬਿੱਲ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਬਿੱਲ ਦੇ ਪੱਖ ‘ਚ 288 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ‘ਚ 232 ਵੋਟਾਂ ਪਈਆਂ। ਲੋਕ ਸਭਾ ‘ਚ ਇਸ ਬਿੱਲ ‘ਤੇ 12 ਘੰਟਿਆਂ ਤੋਂ ਵੱਧ ਸਮੇਂ ਤੱਕ ਚਰਚਾ ਹੋਈ। ਇਹ ਬਿੱਲ ਹੁਣ ਰਾਸ਼ਟਰਪਤੀ ਕੋਲ ਦਸਤਖਤ ਲਈ ਜਾਵੇਗਾ ਅਤੇ ਸਰਕਾਰ ਵੱਲੋਂ ਨੋਟੀਫਾਈ ਹੁੰਦੇ ਹੀ ਕਾਨੂੰਨ ਬਣ ਜਾਵੇਗਾ।
