ਸਕੂਲਾਂ ਵਲੋਂ ਮਾਪਿਆਂ ਦੀ ਲੁੱਟ, ਕਿਤਾਬਾਂ ਵੇਚ ਕੇ ਨਹੀਂ ਦੇ ਰਹੇ ਬਿੱਲ

ਚੰਡੀਗੜ੍ਹ

ਚੰਡੀਗੜ੍ਹ, 3 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਸਿੱਖਿਆ ਵਿਭਾਗ ਮਾਪਿਆਂ ਦੀ ਸ਼ਿਕਾਇਤ ਦੀ ਉਡੀਕ ਵਿੱਚ ਚੁੱਪ ਬੈਠਾ ਹੈ।ਵਿਭਾਗ ਨੇ ਸਕੂਲਾਂ ਦੀ ਚੈਕਿੰਗ ਵੀ ਨਹੀਂ ਕੀਤੀ। ਸਕੂਲ ਕੈਂਪਸ ਦੇ ਅੰਦਰ ਹੀ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇਸ ਦੇ ਬਦਲੇ ਮਾਪਿਆਂ ਨੂੰ ਕਿਤਾਬਾਂ ਦਾ ਬਿੱਲ ਵੀ ਨਹੀਂ ਦਿੱਤਾ ਜਾ ਰਿਹਾ।
ਮਾਪਿਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੈਂਪਸ ਦੇ ਅੰਦਰ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਸਕੂਲ ਵਿੱਚ ਦਾਖਲ ਹੁੰਦੇ ਹੀ ਇੱਕ ਕਮਰਾ ਬਣਾਇਆ ਗਿਆ ਹੈ ਜਿੱਥੇ ਸਕੂਲ ਦਾ ਸਟਾਫ਼ ਬੈਠਦਾ ਹੈ। ਬੱਸ ਉੱਥੇ ਜਾ ਕੇ ਪਰਿਵਾਰ ਵਾਲਿਆਂ ਨੇ ਪੈਸੇ ਦੇਣੇ ਹਨ। ਉਥੋਂ ਬੱਚਿਆਂ ਦੀਆਂ ਕਿਤਾਬਾਂ ਮਿਲਣਗੀਆਂ। ਪਰ ਨਾ ਤਾਂ ਲਿਸਟ ਅਤੇ ਨਾ ਹੀ ਭੁਗਤਾਨ ਦਾ ਬਿੱਲ ਪ੍ਰਾਪਤ ਹੋਵੇਗਾ। ਜਦੋਂ ਕਈ ਮਾਪਿਆਂ ਨੇ ਪੁੱਛਿਆ ਤਾਂ ਸਟਾਫ ਦਾ ਜਵਾਬ ਸੀ ਕਿ ਬਿੱਲ ਨਹੀਂ ਮਿਲੇਗਾ। ਇਹ ਸਭ ਕੁਝ ਚੰਡੀਗੜ੍ਹ ਵਿੱਚ ਖੁੱਲ੍ਹੇਆਮ ਹੋ ਰਿਹਾ ਹੈ ਪਰ ਸਿੱਖਿਆ ਵਿਭਾਗ ਅਜੇ ਤੱਕ ਸੁੱਤਾ ਪਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।