ਨਵੀਂ ਦਿੱਲੀ, 3 ਅਪ੍ਰੈਲ,ਬੋਲੇ ਪੰਜਾਬ ਬਿਊਰੋ ;
ਰਾਜਮਾਰਗਾਂ ‘ਤੇ ਯਾਤਰਾ ਹੋਣ ਵਾਲੀ ਹੈ ਹੋਰ ਵੀ ਤੇਜ਼ ਤੇ ਆਸਾਨ।10 ਲੱਖ ਕਰੋੜ ਰੁਪਏ ਦੀ ਮਹਾਂਯੋਜਨਾ ਤਹਿਤ 25,000 ਕਿਲੋਮੀਟਰ ਦੇ ਦੋ ਲੇਨ ਵਾਲੇ ਰਾਜਮਾਰਗਾਂ ਨੂੰ ਘੱਟੋ-ਘੱਟ ਚਾਰ ਲੇਨ ਦਾ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਸੜਕਾਂ ਦੀ ਚੌੜਾਈ ਹੁਣ ਗੱਡੀਆਂ ਦੀ ਸੰਭਾਵੀ ਗਿਣਤੀ ਦੇ ਆਧਾਰ ’ਤੇ ਤੈਅ ਹੋਵੇਗੀ। ਮੰਤਰਾਲਾ ਜਲਦੀ ਹੀ ਨਵੀਂ ਨੀਤੀ ਜਾਰੀ ਕਰਨ ਜਾ ਰਿਹਾ ਹੈ, ਜੋ ਆਉਣ ਵਾਲੇ 10-20 ਸਾਲਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।
