ਜਾਮਨਗਰ, 3 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਗੁਜਰਾਤ ਦੇ ਜਾਮਨਗਰ ਵਿਚ ਬੁੱਧਵਾਰ ਰਾਤ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰੱਖਿਆ ਸੂਤਰਾਂ ਮੁਤਾਬਕ, ਇਹ ਹਾਦਸਾ ਜਾਮਨਗਰ ਦੇ ਸੁਵਾਰਦਾ ਨੇੜੇ ਵਾਪਰਿਆ, ਜਿੱਥੇ ਜਹਾਜ਼ ਖੇਤ ਵਿੱਚ ਡਿੱਗ ਗਿਆ।
ਰਿਪੋਰਟਾਂ ਮੁਤਾਬਕ, ਹਾਦਸੇ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੂਜਾ ਪਾਇਲਟ ਸਮੇਂ ਸਿਰ ਜਹਾਜ਼ ’ਚੋਂ ਨਿਕਲਣ ’ਚ ਸਫਲ ਰਹਿਆ। ਹਵਾਈ ਅੱਡੇ ਦੇ ਅਧਿਕਾਰੀ ਅਤੇ ਰੱਖਿਆ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਸਨ।
ਰੱਖਿਆ ਵਿਭਾਗ ਨੇ ਘਟਨਾ ਦੀ ਜਾਂਚ ਲਈ ਅਦਾਲਤੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਅੰਬਾਲਾ ਵਿਖੇ ਵੀ ਇਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।
