ਕਪੂਰਥਲਾ, 2 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕਪੂਰਥਲਾ ਜ਼ਿਲਾ ਪ੍ਰਸ਼ਾਸਨ ਨੇ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਪਿੰਡ ਬੂਟਾਂ ਵਿੱਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਕੇ ਬਣਾਏ ਤਿੰਨ ਘਰਾਂ ਨੂੰ ਢਾਹ ਦਿੱਤਾ। ਇਨ੍ਹਾਂ ਮਕਾਨਾਂ ਦੇ ਮਾਲਕਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ 34 ਕੇਸ ਦਰਜ ਹਨ। ਬੀਡੀਪੀਓ ਢਿੱਲਵਾਂ ਮਨਜੀਤ ਕੌਰ ਦੀਆਂ ਹਦਾਇਤਾਂ ’ਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ।
ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਭਾਨੀ ਦਾ ਘਰ ਢਾਹ ਦਿੱਤਾ ਗਿਆ ਹੈ। ਗੁਰਨਾਮ ਸਿੰਘ ਖ਼ਿਲਾਫ਼ 5 ਅਤੇ ਭਾਨੀ ਖ਼ਿਲਾਫ਼ 4 ਐਨਡੀਪੀਐਸ ਕੇਸ ਦਰਜ ਹਨ।
ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਕਾਲਾ ਸਿੰਘ ਦੀ ਨਾਜਾਇਜ਼ ਉਸਾਰੀ ਵੀ ਢਾਹ ਦਿੱਤੀ ਗਈ। ਸ਼ੇਰ ਸਿੰਘ ਖ਼ਿਲਾਫ਼ ਇੱਕ ਅਤੇ ਕਾਲਾ ਸਿੰਘ ਖ਼ਿਲਾਫ਼ ਇੱਕ ਐਨਡੀਪੀਐਸ ਕੇਸ ਦਰਜ ਹੈ।
ਇਸੇ ਜ਼ਮੀਨ ’ਤੇ ਮਹਿਤਾਬ ਸਿੰਘ ਦੀ ਉਸਾਰੀ ਵੀ ਢਾਹ ਦਿੱਤੀ ਗਈ ਸੀ, ਜਿਸ ’ਤੇ 8 ਕੇਸ ਦਰਜ ਹਨ। ਚੜ੍ਹਤ ਸਿੰਘ ਖ਼ਿਲਾਫ਼ 7 ਕੇਸ ਦਰਜ ਹਨ।
ਇਸ ਦੇ ਨਾਲ ਹੀ ਸੁਰਜੀਤ ਸਿੰਘ ਦੀ ਨਾਜਾਇਜ਼ ਉਸਾਰੀ ਵੀ ਢਾਹ ਦਿੱਤੀ ਗਈ, ਜਿਸ ਖ਼ਿਲਾਫ਼ 6 ਕੇਸ ਦਰਜ ਹਨ।
