ਐਸ ਐਮ ਉ ਨੇ ਟੈਸਟ ਦੀ ਭਰਵਾਈ ਫੀਸ ਵਾਪਿਸ ਕਰਨ ਦਾ ਭਰੋਸਾ ਦਿੱਤਾ
ਮੋਗਾ, 2ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ )
ਈ ਟੀ ਟੀ 5994 ਦੀ ਹੋ ਰਹੀ ਭਰਤੀ ਦੇ ਨਿਯੁਕਤੀ ਪੱਤਰ ਲੈ ਚੁੱਕੇ ਉਮੀਦਵਾਰਾਂ ਵਿੱਚੋਂ ਤਕਰੀਬਨ ਸਵਾ ਸੌ ਦਾ ਅੱਜ ਸਿਵਲ ਹਸਪਤਾਲ ਵਿੱਚ ਮੈਡੀਕਲ ਕੀਤਾ ਜਾਣਾ ਸੀ। ਜਿਕਰਯੋਗ ਹੈ ਕਿ ਬਾਕੀ ਸਾਰੇ ਪੰਜਾਬ ਵਿੱਚ ਕਿਤੇ ਵੀ ਉਮੀਦਵਾਰਾਂ ਦਾ ਡੋਪ ਟੈਸਟ ਨਹੀਂ ਕੀਤਾ ਜਾ ਰਿਹਾ। ਪਰ ਸਿਵਲ ਹਸਪਤਾਲ ਮੋਗਾ ਵਿੱਚ ਭਰਤੀ ਉਮੀਦਵਾਰਾਂ ਤੋਂ 1830 ਰੁਪਏ ਲੈ ਕੇ ਡੋਪ ਟੈਸਟ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਕੁਝ ਨੌਜਵਾਨਾਂ ਤੋਂ ਫੀਸ ਭਰਵਾ ਵੀ ਲਈ ਗਈ ਹੈ।
ਇਸ ਸਮੱਸਿਆ ਖਿਲਾਫ ਨੌਜਵਾਨਾਂ ਨੇ ਆਵਾਜ ਬੁਲੰਦ ਕੀਤੀ। ਇਸ ਬਾਬਤ ਸੰਘਰਸ਼ ਦੀ ਚੇਤਾਵਨੀ ਦਿੱਤੀ।ਈਟੀਟੀ 5994 ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ, ਪੇਂਡੂ ਮਜਦੂਰ ਯੂਨੀਅਨ, ਡੀਟੀਐਫ ਦਾ ਵਫਦ ਐਸ ਐਮ ਉ ਨੂੰ ਮਿਲਿਆ। ਜਿਸ ਵਿੱਚ ਉਹਨਾਂ ਨੇ ਮੰਨਿਆ ਕਿ ਤੁਹਾਡੀ ਮੰਗ ‘ਤੇ ਡੋਪ ਟੈਸਟ ਹੁਣ ਤੋਂ ਨਹੀਂ ਲਿਆ ਜਾਵੇਗਾ। ਜੋ ਡੋਪ ਟੈਸਟ ਕਰਵਾ ਚੁੱਕੇ ਹਨ ਤੇ ਫੀਸ ਭਰੀ ਹੈ ਉਹ ਫੀਸ ਰੀਫੰਡ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਇਸ ਤੋਂ ਬਿਨਾਂ ਉਮੀਦਵਾਰਾਂ ਦੀ ਮੰਗ ਸੀ ਕਿ ਬਲੱਡ ਟੈਸਟ 12 ਵਜੇ ਤੱਕ ਹੀ ਹੁੰਦੇ ਹਨ ਤੇ ਉਸ ਤੋਂ ਬਾਅਦ 3 ਵਜੇ ਤੱਕ ਰਿਪੋਰਟਸ ਦਿੱਤੀਆਂ ਜਾਂਦੀਆਂ ਸਨ। ਮੋਗੇ ਜੁਆੲਇਨ ਕਰਨ ਜਾ ਰਹੇ ਉਮੀਦਵਾਰ ਵੱਖ ਵੱਖ ਜਿਲਿਆਂ ਤੋਂ ਸਨ। ਇਸ ਕਰਕੇ ਟੈਸਟ ਕਰਨ ਦਾ ਸਮਾਂ ਵਧਾਇਆ ਜਾਵੇ। ਐਸ ਐਮ ੳਉ ਸਾਹਿਬ ਨੇ ਭਰੋਸਾ ਦਿੱਤਾ ਕਿ ਰਹਿੰਦਾ ਕੰਮ ਕੱਲ ਪਹਿਲ ਦੇ ਆਧਾਰ ‘ਤੇ ਕਰਵਾ ਦਿੱਤਾ ਜਾਵੇਗਾ। ਜੇਕਰ ਦੁਬਾਰਾ ਸਮੱਸਿਆ ਆੲਈ ਤਾਂ ਨੌਜਵਾਨ ਭਾਰਤ ਸਭਾ, ਪੇਂਡੂ ਮਜਦੂਰ ਯੂਨੀਅਨ ਨਾਲ ਖੜੇਗੀ। ਡੈਮੋਕਰੈਟੀਕ ਟੀਚਰਜ ਫਰੰਟ ਦੇ ਸੂਬਾ ਪਰਧਾਨ ਵਿਕਰਮ ਦੇਵ ਨੇ ਚੇਤਾਵਨੀ ਦਿੱਤੀ ਕਿ ਮਿਹਨਤ ਮੁਸ਼ੱਕਤ ਕਰਕੇ ਇੱਥੋਂ ਤੱਕ ਪਹੁੰਚੇ ਨੌਜਵਾਨਾਂ ਨੂੰ ਜੇਕਰ ਖੱਜਲ ਖੁਅਆਰ ਕੀਤਾ ਗਿਅਆ ਤਾ ਅਸੀਂ ਮਜਬੂਰ ਸੰਘਰਸ਼ ਵਿੱਢਾਂਗੇ।
ਇਸ ਮੌਕੇ ਈਟੀਟੀ 5994 ਯੂਨੀਅਨ ਪੰਜਾਬ ਦੇ ਆਗੂ ਸੁਖਦੇਵ ਸਿੰਘ,ਬਲਿਹਾਰ ਸਿੰਘ , ਸੌਰਵ ਮਹਿਤਾ, ਮਹਿਕਦੀਪ ਕੌਰ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਮਾਣੂੰਕੇ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਮੰਗਾ ਵੈਰੋਕੇ, ਡੀਟੀ ਐਫ ਦੇ ਆਗੂ ਦਿਗਵਿਜੇਪਾਲ, ਸੁਖਪਾਲਜੀਤ ਸਿੰਘ ਆਦਿ ਹਾਜਰ ਸਨ।