ਸੁਧਾ ਕੁਮਾਰੀ ਨੇ ਨਵੇਂ ਹੈੱਡ ਮਿਸਟ੍ਰੈਸ ਵਜੋਂ ਸੰਭਾਲਿਆ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦਾ ਚਾਰਜ

ਪੰਜਾਬ

ਰਾਜਪੁਰਾ, 1 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਰਾਜਪੁਰਾ ਟਾਊਨ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੀਂ ਹੈੱਡ ਮਿਸਟ੍ਰੈਸ ਵਜੋਂ ਸੁਧਾ ਕੁਮਾਰੀ ਨੇ ਚਾਰਜ ਸੰਭਾਲਿਆ। ਉਹ ਪਿਛਲੇ ਦਿਨੀ ਹੋਈ ਸਟੇਸ਼ਨ ਚੋਣ ਅਤੇ ਅਲਾਟਮੈਂਟ ਪ੍ਰਕਿਰਿਆ ਦੌਰਾਨ ਇਸ ਅਹੁਦੇ ‘ਤੇ ਨਿਯੁਕਤ ਕੀਤੀ ਗਈ ਸੀ।
ਇਸ ਮੌਕੇ ‘ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਦੀ ਪ੍ਰਿੰਸੀਪਲ ਜੁਗਰਾਜਬੀਰ ਕੌਰ ਨੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਦੇ ਨਾਲ ਮਿਲ ਕੇ ਸੁਧਾ ਕੁਮਾਰੀ ਦਾ ਗੁਲਦਸਤਿਆਂ ਨਾਲ ਸਨਮਾਨ ਕੀਤਾ। ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਨਵੇਂ ਹੈੱਡ ਮਿਸਟ੍ਰੈਸ ਵਜੋਂ ਚਾਰਜ ਸੰਭਾਲਣ ਮੌਕੇ ਸੁਧਾ ਕੁਮਾਰੀ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਡਰ ਤੋਂ ਹੈੱਡ ਮਿਸਟ੍ਰੈਸ ਵੱਜੋਂ ਤਰੱਕੀ ਕਰਨ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਸਰਕਾਰ ਅਤੇ ਵਿਭਾਗ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ।


ਇਸ ਮੌਕੇ ‘ਤੇ ਸਕੂਲ ਦੇ ਅਧਿਆਪਕ ਹਰਜੀਤ ਕੌਰ ਮੈਥ ਮਿਸਟ੍ਰੈਸ, ਰਾਜਿੰਦਰ ਸਿੰਘ ਚਾਨੀ ਸਸ ਮਾਸਟਰ ਅਤੇ ਸਕਾਊਟ ਮਾਸਟਰ, ਮਨਪ੍ਰੀਤ ਸਿੰਘ ਕੰਪਿਊਟਰ ਟੀਚਰ, ਨਰੇਸ਼ ਧਮੀਜਾ, ਗੁਲਜ਼ਾਰ ਖਾਂ ਡੀ.ਪੀ.ਈ., ਤਲਵਿੰਦਰ ਕੌਰ, ਸੋਨੀਆ ਰਾਣੀ, ਮਨਦੀਪ ਕੌਰ, ਕਿੰਪੀ ਬਤਰਾ, ਪੂਨਮ ਨਾਗਪਾਲ, ਅਲਕਾ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਰਵੀ ਕੁਮਾਰ, ਵੰਦਨਾ ਗੋਇਲ, ਵਿਵੇਕ ਕੁਮਾਰ , ਮਨੀਸ਼ ਖੁਰਾਣਾ, ਸੁਦਰਸ਼ਨ ਕੁਮਾਰੀ, ਮਮਤਾ, ਨੀਲੂ ਮੋਂਗੀਆ, ਸਪਨਾ, ਸੁਨੀਤਾ, ਰੀਟਾ ਰਾਣੀ, ਵੰਦਨਾ ਗਰਗ, ਹਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਸੋਨੀਆ ਵਲੇਚਾ, ਅਨੀਤਾ ਰਾਣੀ, ਸਪਨਾ, ਮੀਨਾਕਸ਼ੀ ਗਰੋਵਰ, ਕਰਮਦੀਪ ਕੌਰ, ਕੁਲਜੀਤ ਕੌਰ, ਅਤੇ ਅੰਜੂ ਅਧਿਆਪਕਾਂ ਨੇ ਵਧਾਈ ਦਿੱਤੀ।
ਸਭ ਅਧਿਆਪਕਾਂ ਨੇ ਉਮੀਦ ਜਤਾਈ ਕਿ ਸੁਧਾ ਕੁਮਾਰੀ ਦੇ ਆਉਣ ਨਾਲ ਸਕੂਲ ਵਿੱਚ ਵਿਦਿਆ ਅਤੇ ਅਨੁਸ਼ਾਸਨ ਦੀ ਗੁਣਵੱਤਾ ਹੋਰ ਬੇਹਤਰ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।