ਚੰਡੀਗੜ੍ਹ, 1 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਰਾਮਵੀਰ ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦਾ ਸੈਕਟਰੀ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਰਾਮਵੀਰ ਕੋਲ ਪਹਿਲਾਂ ਮੰਡੀ ਬੋਰਡ ਦੇ ਸੈਕਟਰੀ ਦਾ ਚਾਰਜ ਹੈ ਅਤੇ ਉਨ੍ਹਾਂ ਨੂੰ ਸੈਕਟਰੀ ਲੋਕ ਸੰਪਰਕ ਵਿਭਾਗ ਦਾ ਐਡਿਸ਼ਨਲ ਚਾਰਜ ਦਿੱਤਾ ਗਿਆ ਹੈ।
