ਲੋਕਾਂ ਨੂੰ ਮਹਿੰਗਾਈ ਤੋਂ ਰਾਹਤ, ਗੈਸ ਸਿਲੰਡਰ ਹੋਇਆ ਸਸਤਾ

ਨੈਸ਼ਨਲ

ਨਵੀਂ ਦਿੱਲੀ, 1 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਵਪਾਰੀਆਂ ਲਈ ਖੁਸ਼ਖਬਰੀ ਹੈ।ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਦਿੱਲੀ ’ਚ 44.50 ਰੁਪਏ ਦੀ ਕਟੌਤੀ ਨਾਲ ਹੁਣ ਇਹ ₹1762 ’ਚ ਮਿਲੇਗਾ, ਜਦਕਿ ਪਹਿਲਾਂ ਇਹ ₹1803 ਦਾ ਸੀ।
ਕੋਲਕਾਤਾ ਵਿੱਚ ਹੁਣ ਇਹ ₹1868.50 ’ਚ ਉਪਲਬਧ ਹੈ, ਜੋ ਪਹਿਲਾਂ ₹1913 ਸੀ। ਮੁੰਬਈ ’ਚ ਵੀ ਇਹ 42 ਰੁਪਏ ਸਸਤਾ ਹੋ ਕੇ ₹1713.50 ‘ਚ ਮਿਲ ਰਿਹਾ ਹੈ। ਚੇਨਈ ’ਚ ਇਹ ਹੁਣ ₹1921.50 ਦੀ ਕੀਮਤ ’ਤੇ ਉਪਲਬਧ ਹੈ।
14.2 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਅਜੇ ਵੀ ਉਨੀ ਹੀ ਹੈ। ਦਿੱਲੀ ਵਿੱਚ ਇਹ ₹803 ਤੇ ਮੁੰਬਈ ਵਿੱਚ ₹802.50 ਰੁਪਏ ’ਚ ਹੀ ਰਹੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।