“ਸੀ ਐਮ ਦੀ ਯੋਗਸ਼ਾਲਾ” ਨੇ ਮਿਊਂਸੀਪਲ ਹਾਈਟਸ, ਐਸ ਏ ਐਸ ਨਗਰ ਵਿਖੇ ਇੱਕ ਸਾਲ ਪੂਰਾ ਕੀਤਾ

ਪੰਜਾਬ

ਐਸ ਏ ਐਸ ਨਗਰ, 31 ਮਾਰਚ ,ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੁਆਰਾ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ; ਇੱਕ ਸਿਹਤਮੰਦ ਪੰਜਾਬ ਵੱਲ ਯਾਤਰਾ, ਨੇ ਮਿਊਂਸੀਪਲ ਹਾਈਟਸ (ਦ ਗ੍ਰੇਟਰ ਮੋਹਾਲੀ ਮਿਊਂਸੀਪਲ ਅਫਸਰ ਅਤੇ ਹੋਰ ਵੈਲਫੇਅਰ ਕੋ-ਆਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਲਿਮਟਿਡ), ਸੈਕਟਰ 104, ਐਸਏਐਸ ਨਗਰ ਵਿਖੇ ਆਪਣੀ ਇੱਕ ਸਾਲ ਦੀ ਯਾਤਰਾ ਪੂਰੀ ਕੀਤੀ।

ਜਾਣਕਾਰੀ ਹੋਏ, ਯੋਗਾ ਇੰਸਟ੍ਰਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ
ਸਾਰੇ ਭਾਗੀਦਾਰ ਸੁਸਾਇਟੀ ਵਿਖੇ “ਸੀਐਮ ਦੀ ਯੋਗਸ਼ਾਲਾ” ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਬਹੁਤ ਉਤਸ਼ਾਹਿਤ ਸਨ। ਇਹ ਸਮਾਗਮ ਕੇਕ ਕੱਟਣ ਦੀ ਰਸਮ ਨਾਲ ਸ਼ੁਰੂ ਹੋਇਆ, ਜਿੱਥੇ ਕੇਕ ਨੂੰ ਯੋਗਾ ਥੀਮ ਨਾਲ ਸਜਾਇਆ ਗਿਆ, ਜੋ ਯੋਗਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ ਦੇ ਮਿਸ਼ਨ ਦਾ ਪ੍ਰਤੀਕ ਹੈ।

ਮੁਹਿੰਮ ਦੇ ਹਿੱਸੇ ਵਜੋਂ, ਯੋਗਾ ਇੰਸਟ੍ਰਕਟਰ ਸ਼੍ਰੀਮਤੀ ਰੁਪਿੰਦਰ ਕੌਰ ਨੂੰ “ਮਿਊਨਿਸੀਪਲ ਹਾਈਟਸ” ਵਿਖੇ ਯੋਗਾ ਇੰਸਟ੍ਰਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਸੀਨੀਅਰ ਨਾਗਰਿਕਾਂ ਸਮੇਤ ਸਾਡੇ ਸਾਰੇ ਭਾਗੀਦਾਰਾਂ ਨੂੰ ਸਿਖਲਾਈ ਦੇ ਰਹੀ ਹੈ। ਸਾਰੇ ਲੋਕ ਖੁਸ਼ੀ ਦੇ ਮੂਡ ਵਿੱਚ ਸਨ, ਨੇ ਪ੍ਰੋਗਰਾਮ ਦੇ ਸਪਾਂਸਰ ਗ੍ਰੀਨੂ ਮਾਈਕ੍ਰੋਗ੍ਰੀਨਜ਼, ਯੋਗਾ ਇੰਸਟ੍ਰਕਟਰ ਅਤੇ ਰਾਜ ਸਰਕਾਰ ਦਾ ਧੰਨਵਾਦ ਕਰ ਰਹੇ ਸਨ ਕਿ ਉਨ੍ਹਾਂ ਨੇ ਯੋਗ ਨੂੰ ਹਰ ਨਾਗਰਿਕ ਲਈ ਪਹੁੰਚਯੋਗ ਬਣਾਇਆ ਤੇ ਸਿਹਤ ਅਤੇ ਤੰਦਰੁਸਤੀ ਦੇ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ।

ਸਾਰੇ ਨਿਯਮਤ ਭਾਗੀਦਾਰਾਂ ਨੂੰ ਉਨ੍ਹਾਂ ਦੀ ਰੈਗੂਲਰ ਹਾਜ਼ਰੀ ਲਈ ਸਨਮਾਨਿਤ ਵੀ ਕੀਤਾ ਗਿਆ। ਸੁਸਾਇਟੀ ਦੇ ਡਾ. ਗੁਰਮੀਤ ਸਿੰਘ ਅਤੇ ਸ਼੍ਰੀ ਬਿਪਿਨਜੀਤ ਰਾਹੀ ਨੇ ਇਸ ਸਿਹਤਮੰਦ ਜੀਵਨ ਸ਼ੈਲੀ ਨੂੰ ਸੋਸਾਇਟੀ ਵਿੱਚ ਸ਼ੁਰੂ ਕਰਨ ਲਈ ਵਿਸ਼ੇਸ਼ ਯਤਨ ਕੀਤੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।