ਸਿੱਧੂ ਭਰਾਵਾਂ ਕੋਲ ਝੂਠ ਬੋਲਣ ਅਤੇ ਤੋਹਮਤਬਾਜ਼ੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ : ਕੁਲਵੰਤ ਸਿੰਘ
ਮੋਹਾਲੀ 31 ਮਾਰਚ ,ਬੋਲੇ ਪੰਜਾਬ ਬਿਊਰੋ :
ਅੱਜ ਈਦ- ਉਲ- ਫਿਤਰ ਦੇ ਪਾਵਨ ਮੌਕੇ ਤੇ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਗਈ,
ਵਿਧਾਇਕ ਕੁਲਵੰਤ ਸਿੰਘ ਅੱਜ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ:) ਮਟੌਰ ਸੈਕਟਰ- 70, ਮੋਹਾਲੀ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ
ਮਟੌਰ ਪੁੱਜੇ ਸਨ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਇਸ ਪਾਵਨ ਮੌਕੇ ਤੇ ਉਹ ਦੇਸ਼ਾਂ- ਵਿਦੇਸ਼ਾਂ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ -ਉਲ- ਫਿਤਰ ਦੀ ਵਧਾਈ ਦਿੰਦੇ ਹਨ, ਅਤੇ ਅੱਲਾ -ਤਾਲਾ ਅੱਗੇ ਇਹ ਅਰਜੋਈ ਕਰਦੇ ਹਨ ਕਿ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵ ਤਰੱਕੀ ਵਿੱਚ ਆਪਣਾ ਬੜਮੁੱਲਾ ਯੋਗਦਾਨ ਅਤੇ ਵਿਸ਼ਵ ਭਰ ਵਿੱਚ ਸ਼ਾਂਤੀ ਬਰਕਰਾਰ ਰੱਖੇ ਜਾਣ ਦੇ ਲਈ ਆਪਣਾ ਯੋਗਦਾਨ ਯੋਗਦਾਨ ਪਾਉਣ ਦੀ ਤਾਕਤ ਬਖਸ਼ਣ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕਮੇਟੀ ਦੀ ਮੰਗ ਤੇ ਮਟੌਰ ਵਿਚਲੀ ਧਰਮਸ਼ਾਲਾ ਦੀ ਬਿਲਡਿੰਗ ਨੂੰ ਅਗਲੇ ਵਰੇ ਆਉਣ ਵਾਲੀ ਈਦ ਉਲ ਫਿਤਰ ਤੱਕ ਮੁਕੰਮਲ ਵੇਖਣਗੇ, ਉਹਨਾਂ ਕਿਹਾ ਕਿ ਕਬਰਿਸਤਾਨ ਦੀ ਦੀਆਂ ਕਈ ਥਾਵਾਂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਹੀ ਕਬਜ਼ੇ ਕੀਤੇ ਹੋਏ ਹਨ।

ਉਹ ਮੁਸਲਿਮ ਭਾਈਚਾਰੇ ਦੇ ਇਹਨਾਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਮਿਲ- ਬੈਠ ਕੇ ਇਸ ਮਸਲੇ ਦਾ ਹੱਲ ਕਰਨ ਅਤੇ ਲੋਕਾਂ ਦੀ ਸਹੂਲਤ ਦੇ ਲਈ ਇਹਨਾਂ ਥਾਵਾਂ ਨੂੰ ਖਾਲੀ ਕਰ ਦੇਣ, ਉਹਨਾਂ ਕਿਹਾ ਕਿ ਜੋ ਵੀ ਕੋਈ ਇਹਨਾਂ ਸਾਂਝੀਆਂ ਥਾਵਾਂ ਤੋਂ ਕਬਜ਼ਾ ਨਹੀਂ ਹਟਾਏਗਾ , ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹਰ ਹੀਲੇ ਕੀਤੀ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਸਾਬਕਾ ਮੰਤਰੀ ਸਿੱਧੂ ਅਤੇ ਇਸ ਦਾ ਭਰਾ ਮੇਅਰ ਸਿੱਧੂ ਕੋਲ ਸਿਰਫ ਤੋਹਮਤਬਾਜ਼ੀ ਲਗਾਉਣਾ ਅਤੇ ਝੂਠ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਨਹੀਂ ਹੈ, ਇਹਨਾਂ ਨੇ 15- 18 ਵਰਿਆਂ ਤੋਂ ਲਗਾਤਾਰ ਸੱਤਾ ਦਾ ਆਨੰਦ ਮਾਣ ਰਹੇ ਹਨ, ਪ੍ਰੰਤੂ ਮੋਹਾਲੀ ਦੇ ਲਈ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ, ਮੋਹਾਲੀ ਵਿੱਚ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਦੇ ਲਈ ਸੀ.ਸੀ. ਟੀਵੀ ਕੈਮਰੇ ਲਗਾਏ ਗਏ ਹਨ, ਜਿਨਾਂ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਵੱਡੀਆਂ ਘਟਨਾਵਾਂ ਤੋ ਹਰ ਹੀਲੇ ਨਿਜਾਤ ਮਿਲੇਗੀ,
ਉਹਨਾਂ ਕਿਹਾ ਕਿ ਮੋਹਾਲੀ ਜਿਹੜਾ ਕਿ ਐਜੂਸਿਟੀ, ਆਈ.ਟੀ. ਸਿਟੀ ਅਤੇ ਮੈਡੀਸਿਟੀ ਦੇ ਤੌਰ ਤੇ ਵਿਸ਼ਵ ਭਰ ਵਿੱਚ ਆਪਣੀ ਜਗ੍ਹਾ ਬਣਾ ਚੁੱਕਾ ਹੈ, ਇਸ ਦੇ ਲਈ ਮੋਹਾਲੀ ਵਿੱਚ ਕਈ ਨਵੀਆਂ ਅਤੇ ਪੁਰਾਣੀਆਂ ਸੜਕਾਂ
ਦੀ ਲਗਾਤਾਰ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਚੌਂਕ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਤਰੱਕੀ ਦੇ ਕੰਮ ਦੇ ਚਲਦਿਆਂ ਕਈ ਵਾਰੀ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਨਾਲ ਦੋ- ਚਾਰ ਹੋਣਾ ਪੈਂਦਾ ਹੈ,ਪ੍ਰੰਤੂ ਜਦੋਂ ਇਹ ਚੌਂਕ ਪੂਰੀ ਤਰ੍ਹਾਂ ਬਣ ਕੇ ਲੋਕਾਂ ਦੇ ਸਾਹਮਣੇ ਆਉਣਗੇ, ਤਾਂ ਉਹਨਾਂ ਨੂੰ ਆਉਣ- ਜਾਣ ਦੇ ਵਿੱਚ ਵੱਡੀ ਰਾਹਤ ਵੀ ਮਿਲੇਗੀ, ਇਸ ਮੌਕੇ ਤੇ ਪ੍ਰਧਾਨ ਜਗਦੀਸ਼ ਖਾਨ- ਜੱਗੀ, ਰਸ਼ੀਦ ਖਾਨ ਬਿੱਲਾ -ਚੇਅਰਮੈਨ, ਸਿਤਾਰ ਖਾਨ ਉਪ ਪ੍ਰਧਾਨ, ਸੌਦਾਗਰ ਖਾਨ ਮੁਖ ਸਲਾਹਕਾਰ, ਸਲੀਮ ਖਾਨ ਜਨਰਲ ਸਕੱਤਰ, ਮੁਖਤਿਆਰ ਖਾਨ ਮਨਜੀਤ ਖਾਨ -ਪ੍ਰੈਸ ਸਕੱਤਰ, ਇਕਬਾਲ ਖਾਨ- ਜੁਆਇੰਟ ਸਕੱਤਰ, ਸਲੀਮ ਖਾਨ- ਕੈਸ਼ੀਅਰ, ਬਲਜਿੰਦਰ ਖਾਨ- ਸਹਾਇਕ ਕੈਸ਼ੀਅਰ, ਕਰਮਜੀਤ ਬਿੱਲੂ,ਸਲੀਮ ਖਾਨ, ਦਿਲਵਾਰਾ ਖਾਨ, ਰਣਦੀਪ ਸਿੰਘ ਮਟੌਰ, ਜਸਪਾਲ ਸਿੰਘ ਕੌਂਸਲਰ, ਹਰਮੇਸ਼ ਸਿੰਘ ਕੁੰਬੜਾ, ਕਰਮਜੀਤ ਸਿੰਘ ਨੰਬਰਦਾਰ, ਕਰਮਜੀਤ ਸਿੰਘ ਲਾਲਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ ਮਟੌਰ,ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਵਤਸ ਵੀ ਹਾਜ਼ਰ ਸਨ,