ਪੁਲਿਸ ਦੀ ਗੱਡੀ ‘ਚੋ ਛਾਲ ਮਾਰ ਖੰਭੇ ‘ਤੇ ਚੜ੍ਹਿਆ ਨਸ਼ਾ ਤਸਕਰ ਲੱਗਾ ਬਿਜਲੀ ਦਾ ਕਰੰਟ

ਪੰਜਾਬ

ਫਰੀਦਕੋਟ 31 ਮਾਰਚ ,ਬੋਲੇ ਪੰਜਾਬ ਬਿਊਰੋ ;

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਵਿੱਚ ਇੱਕ ਮੁਲਜ਼ਮ ਫਾਜ਼ਿਲਕਾ ਪੁਲੀਸ ਦੀ ਚੱਲਦੀ ਕਾਰ ਵਿੱਚ ਛਾਲ ਮਾਰ ਕੇ 66 ਕੇਵੀ ਬਿਜਲੀ ਗਰਿੱਡ ਵਿੱਚ ਜਾ ਵੜਿਆ ਅਤੇ ਇੱਕ ਖੰਭੇ ’ਤੇ ਚੜ੍ਹ ਗਿਆ, ਜਿਸ ਕਾਰਨ ਉਹ ਕਰੰਟ ਲੱਗ ਗਿਆ ਅਤੇ ਹੇਠਾਂ ਡਿੱਗ ਗਿਆ। ਬਿਜਲੀ ਦਾ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਏ ਦੋਸ਼ੀ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।

ਫਾਜ਼ਿਲਕਾ ਪੁਲਸ ਨੇ ਨਸ਼ਾ ਤਸਕਰੀ ਦੇ ਇਕ ਮਾਮਲੇ ‘ਚ ਫਰਾਰ ਚੱਲ ਰਹੇ ਫਿਰੋਜ਼ਪੁਰ ਦੇ ਰਹਿਣ ਵਾਲੇ ਜੱਜ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਐਤਵਾਰ ਨੂੰ ਅਦਾਲਤ ਦੇ ਹੁਕਮਾਂ ‘ਤੇ ਫਾਜ਼ਿਲਕਾ ਪੁਲਸ ਉਸ ਨੂੰ ਕਾਰ ‘ਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ‘ਚ ਛੱਡਣ ਆ ਰਹੀ ਸੀ। ਜਦੋਂ ਫਾਜ਼ਿਲਕਾ ਪੁਲੀਸ ਸਾਦਿਕ ਦੇ ਮੁੱਖ ਚੌਕ ਨੇੜੇ ਪੁੱਜੀ ਤਾਂ ਮੁਲਜ਼ਮ ਜੱਜ ਸਿੰਘ ਚੱਲਦੀ ਕਾਰ ’ਚੋਂ ਛਾਲ ਮਾਰ ਕੇ ਬਿਜਲੀ ਦੇ ਗਰਿੱਡ ਵਿੱਚ ਜਾ ਵੜਿਆ।ਜਿੱਥੇ ਮੁਲਜ਼ਮ ਪਿੱਛਾ ਕਰ ਰਹੀ ਪੁਲੀਸ ਤੋਂ ਬਚਣ ਲਈ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਖੰਭੇ ‘ਤੇ ਲੱਗੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ‘ਚ ਆਉਣ ਨਾਲ ਉਹ ਕਰੰਟ ਲੱਗ ਗਿਆ ਅਤੇ ਹੇਠਾਂ ਡਿੱਗ ਗਿਆ। ਮੁਲਜ਼ਮ ਜੱਜ ਸਿੰਘ ਬਿਜਲੀ ਦਾ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।