ਚੰਡੀਗੜ੍ਹ, 30 ਮਾਰਚ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਪ੍ਰੈਸ ਕਲੱਬ ਦੀਆਂ 2025-26 ਦੀਆਂ ਚੋਣਾਂ ਵਿੱਚ ਸੌਰਭ ਦੁੱਗਲ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ । ਉਨ੍ਹਾਂ ਨੂੰ ਕੁੱਲ 360 ਵੋਟਾਂ ਮਿਲੀਆਂ। ਚੋਣਾਂ ਵਿੱਚ ਨਲਿਨ ਅਚਾਰੀਆ ਪੈਨਲ ਨੂੰ ਸਿਰਫ਼ ਦੋ ਅਹੁਦਿਆਂ ’ਤੇ ਹੀ ਸਫ਼ਲਤਾ ਮਿਲੀ।
ਇਹਨਾਂ ਉਮੀਦਵਾਰਾਂ ਨੇ ਹੋਰ ਮੁੱਖ ਅਹੁਦਿਆਂ ‘ਤੇ ਜਿੱਤ ਪ੍ਰਾਪਤ ਕੀਤੀ:
ਸੀਨੀਅਰ ਮੀਤ ਪ੍ਰਧਾਨ: ਉਮੇਸ਼ ਸ਼ਰਮਾ (342 ਵੋਟਾਂ)
ਮੀਤ ਪ੍ਰਧਾਨ (ਮਹਿਲਾ ਰਾਖਵਾਂ): ਅਰਸ਼ਦੀਪ ਅਰਸ਼ੀ (318 ਵੋਟਾਂ)
ਮੀਤ ਪ੍ਰਧਾਨ-2: ਅਮਰਪ੍ਰੀਤ ਸਿੰਘ (314 ਵੋਟਾਂ)
ਸਕੱਤਰ ਜਨਰਲ: ਰਾਜੇਸ਼ ਢੱਲ (315 ਵੋਟਾਂ)
ਸਕੱਤਰ: ਅਜੈ ਜਲੰਧਰੀ (307 ਵੋਟਾਂ)
ਸੰਯੁਕਤ ਸਕੱਤਰ-1: ਮੁਕੇਸ਼ ਅਟਵਾਲ (312 ਵੋਟਾਂ)
ਸੰਯੁਕਤ ਸਕੱਤਰ-2: ਪ੍ਰਭਾਤ ਕਟਿਆਰ (316 ਵੋਟਾਂ)
ਖਜ਼ਾਨਚੀ: ਦੁਸ਼ਯੰਤ ਪੁੰਡੀਰ (315 ਵੋਟਾਂ)
ਚੋਣ ਪ੍ਰਕਿਰਿਆ ਸ਼ਾਂਤਮਈ ਰਹੀ ਅਤੇ ਜੇਤੂ ਉਮੀਦਵਾਰਾਂ ਨੇ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਕੰਮ ਕਰਨ ਦਾ ਅਹਿਦ ਲਿਆ