ਨਵੀਂ ਦਿੱਲੀ, 30 ਮਾਰਚ,ਬੋਲੇ ਪੰਜਾਬ ਬਿਊਰੋ :
ਭਾਰਤ ਨੇ ਆਪਰੇਸ਼ਨ ਬ੍ਰਹਮਾ ਤਹਿਤ ਮਿਆਂਮਾਰ ਵਿੱਚ ਆਫ਼ਤ ਰਾਹਤ ਅਤੇ ਬਚਾਅ ਕਾਰਜਾਂ ਲਈ ਵਿਸ਼ੇਸ਼ ਸਹਾਇਤਾ ਭੇਜੀ ਹੈ। ਭਾਰਤੀ ਹਵਾਈ ਸੈਨਾ (IAF) ਦੇ ਪੰਜ ਜਹਾਜ਼ ਯਾਂਗੂਨ ਅਤੇ ਨੇਪੀਡਾਵ ਵਿੱਚ ਉਤਰੇ। ਇਹ ਜਹਾਜ਼ ਆਫ਼ਤ ਰਾਹਤ ਸਮੱਗਰੀ (ਐਚਏਡੀਆਰ), 60 ਪੈਰਾ ਫੀਲਡ ਐਂਬੂਲੈਂਸਾਂ ਅਤੇ ਏਡੀਆਰਐਫ ਕਰਮਚਾਰੀਆਂ ਨੂੰ ਲੈ ਕੇ ਪਹੁੰਚੇ। ਵਿਦੇਸ਼ ਮੰਤਰਾਲੇ (MEA) ਨੇ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, ‘ਆਪ੍ਰੇਸ਼ਨ ਬ੍ਰਹਮਾ ਜਾਰੀ ਹੈ। ਦੋ ਸੀ-17 ਜਹਾਜ਼ 118 ਮੈਂਬਰੀ ਭਾਰਤੀ ਫੌਜ ਦੀ ਫੀਲਡ ਹਸਪਤਾਲ ਯੂਨਿਟ ਦੇ ਨਾਲ ਮਿਆਂਮਾਰ ਪਹੁੰਚੇ, ਜਿਸ ਵਿੱਚ ਔਰਤਾਂ ਅਤੇ ਬਾਲ ਦੇਖਭਾਲ ਸੇਵਾਵਾਂ ਵੀ ਸ਼ਾਮਲ ਹਨ। ਨਾਲ ਹੀ 60 ਟਨ ਰਾਹਤ ਸਮੱਗਰੀ ਵੀ ਭੇਜੀ ਗਈ ਹੈ। ਭਾਰਤ ਤੋਂ ਕੁੱਲ ਪੰਜ ਰਾਹਤ ਜਹਾਜ਼ ਮਿਆਂਮਾਰ ਪਹੁੰਚੇ। ਆਪਰੇਸ਼ਨ ਬ੍ਰਹਮਾ ਦੇ ਤਹਿਤ, ਸੀ-130 ਜਹਾਜ਼ 38 ਐਨਡੀਆਰਐਫ ਦੇ ਜਵਾਨ ਅਤੇ 10 ਟਨ ਰਾਹਤ ਸਮੱਗਰੀ ਲੈ ਕੇ ਨੇਪੀਡਾਵ ਵਿੱਚ ਉਤਰਿਆ।
