ਮਣੀਕਰਨ ਸਾਹਿਬ ਨੇੜੇ ਹਾਦਸੇ ‘ਚ 6 ਲੋਕਾਂ ਦੀ ਮੌਤ

ਨੈਸ਼ਨਲ


ਕੁੱਲੂ, 30 ਮਾਰਚ,ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਮਣੀਕਰਨ ਸਾਹਿਬ ਨੇੜੇ ਅੱਜ ਸ਼ਾਮ ਆਏ ਤੂਫ਼ਾਨ ਨੇ ਤਬਾਹੀ ਮਚਾ ਦਿੱਤੀ।ਤੇਜ਼ ਹਵਾਵਾਂ ਕਾਰਨ ਵੱਡੇ ਦਰੱਖਤ ਗਿਰ ਪਏ, ਜਿਸ ਨਾਲ ਖਾਣ-ਪੀਣ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਦੁਰਘਟਨਾ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ।
ਵੀਡੀਓਜ਼ ’ਚ ਵੇਖਿਆ ਗਿਆ ਕਿ ਦਰੱਖਤਾਂ ਦੀਆਂ ਟਾਹਣੀਆਂ ਦੁਕਾਨਾਂ ਅਤੇ ਵਾਹਨਾਂ ’ਤੇ ਡਿੱਗ ਰਹੀਆਂ ਹਨ।ਮਣੀਕਰਨ ਸਾਹਿਬ ਗੁਰਦੁਆਰੇ ਦੇ ਨੇੜੇ ਇਹ ਹਾਦਸਾ ਵਾਪਰਿਆ, ਜਿੱਥੇ ਵੱਡੀ ਗਿਣਤੀ ਵਿਚ ਸੈਲਾਨੀ ਮੌਜੂਦ ਸਨ।ਰਾਹਤ ਕਾਰਜ ਜਾਰੀ ਹਨ ਅਤੇ ਬਚਾਅ ਦਲ ਮੌਕੇ ’ਤੇ ਪਹੁੰਚ ਚੁੱਕੇ ਹਨ।
ਮਣੀਕਰਨ, ਜੋ ਕਿ 1,829 ਮੀਟਰ ਦੀ ਉਚਾਈ ’ਤੇ ਸਥਿਤ ਹੈ, ਕੁੱਲੂ ਤੋਂ 40 ਕਿਲੋਮੀਟਰ ਦੂਰ ਹੈ। ਇਹ ਸਥਾਨ ਗਰਮ ਪਾਣੀ, ਗੁਰਦੁਆਰਾ ਅਤੇ ਮਨਮੋਹਕ ਦ੍ਰਿਸ਼ਾਂ ਲਈ ਪ੍ਰਸਿੱਧ ਹੈ।
ਪ੍ਰਸ਼ਾਸਨ ਵਲੋਂ ਸੈਲਾਨੀਆਂ ਅਤੇ ਆਸਪਾਸ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਤੱਕ ਹਵਾਵਾਂ ਤੇਜ਼ ਰਹਿਣ ਦੀ ਚੇਤਾਵਨੀ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।