ਕਿਸ਼ਨਗੜ੍ਹ, 30 ਮਾਰਚ,ਬੋਲੇ ਪੰਜਾਬ ਬਿਊਰੋ:
ਜਲੰਧਰ ਨੇੜੇ ਅੱਜ ਤੜਕੇ ਅੱਡਾ ਕਿਸ਼ਨਗੜ੍ਹ ਚੌਂਕ ’ਤੇ ਵਾਪਰੇ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਹਾਦਸਾ ਲੁਧਿਆਣਾ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਅਤੇ ਇੱਕ ਅਣਪਛਾਤੇ ਟਰੱਕ ਦੀ ਟੱਕਰ ਨਾਲ ਵਾਪਰਿਆ। ਟਰੱਕ ਦਾ ਲੋਹੇ ਦਾ ਬੰਪਰ ਮੌਕੇ ’ਤੇ ਮਿਲਿਆ, ਜਿਸਦੇ ਆਧਾਰ ’ਤੇ ਪੁਲਿਸ ਜਾਂਚ ਕਰ ਰਹੀ ਹੈ।
ਅਲਾਵਲਪੁਰ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਅਨੁਸਾਰ, ਦੁਰਘਟਨਾ ’ਚ ਫਤਿਹਗੜ੍ਹ ਨੰਗਲੀ (ਅੰਮ੍ਰਿਤਸਰ) ਦੇ ਰਹਿਣ ਵਾਲੇ ਵਿਅਕਤੀ ਸ਼ਾਮਲ ਸਨ। ਹਾਦਸੇ ’ਚ ਇੱਕ ਵਿਅਕਤੀ ਵੈਂਟੀਲੇਟਰ ’ਤੇ ਹੈ, ਜਦੋਂ ਕਿ ਕਾਰ ਡਰਾਈਵਰ ਨੂੰ ਮਾਮੂਲੀ ਸੱਟਾਂ ਆਈਆਂ।
ਹਾਈਵੇ ’ਤੇ ਹੋਏ ਇਸ ਹਾਦਸੇ ਤੋਂ ਬਾਅਦ ਟਰੱਕ ਸਮੇਤ ਚਾਲਕ ਮੌਕੇ ਤੋਂ ਭੱਜ ਗਿਆ।ਪੁਲਿਸ ਬੰਪਰ ਦੇ ਆਧਾਰ ’ਤੇ ਟਰੱਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
