ਵਾਸਿੰਗਟਨ, 30 ਮਾਰਚ,ਬੋਲੇ ਪੰਜਾਬ ਬਿਊਰੋ :
ਅਮਰੀਕਾ ਨੇ ਹਮਾਸ ਜਾਂ ਹੋਰ ਅੱਤਵਾਦੀ ਗਠਜੋੜਾਂ ਨਾਲ ਸੰਬੰਧਿਤ ਕੈਂਪਸ ਸਰਗਰਮੀਆਂ ‘ਚ ਸ਼ਾਮਲ ਵਿਦਿਆਰਥੀਆਂ ਦੇ ਐਫ-1 ਵੀਜ਼ਾ ਰੱਦ ਕਰ ਦਿੱਤੇ ਹਨ। ਵਿਦੇਸ਼ ਵਿਭਾਗ ਵਲੋਂ ਭੇਜੇ ਗਏ ਈਮੇਲਾਂ ਰਾਹੀਂ ਉਨ੍ਹਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਗਿਆ।
ਇਹ ਸਖ਼ਤ ਕਾਰਵਾਈ ਸਿਰਫ਼ ਸਿੱਧਾ ਭਾਗ ਲੈਣ ਵਾਲਿਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ‘ਤੇ ਵੀ ਲਾਗੂ ਹੋਈ, ਜਿਨ੍ਹਾਂ ਨੇ ਅਜਿਹੀਆਂ ਪੋਸਟਾਂ ‘ਤੇ ਲਾਈਕ ਜਾਂ ਸ਼ੇਅਰ ਕੀਤਾ।
ਵਿਦੇਸ਼ ਮੰਤਰੀ ਨੇ ‘ਕੈਚ ਐਂਡ ਰਿਵੋਕ’ ਨਾਂ ਦੀ ਏ.ਆਈ.-ਚਲਿਤ ਐਪ ਵੀ ਲਾਂਚ ਕੀਤੀ, ਜੋ ਵਿਦਿਆਰਥੀਆਂ ਦੀ ਬਰੀਕੀ ਜਾਂਚ ਕਰੇਗੀ। ਨਵੇਂ ਆਉਣ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀਆਂ ‘ਤੇ ਵੀ ਹੁਣ ਖਾਸ ਨਿਗਾਹ ਰਹੇਗੀ।
ਕਾਨੂੰਨੀ ਮਾਹਿਰਾਂ ਮੁਤਾਬਕ, ਕੁਝ ਭਾਰਤੀ ਵਿਦਿਆਰਥੀਆਂ ਨੂੰ ਵੀ ਸਿਰਫ਼ ਸੋਸ਼ਲ ਮੀਡੀਆ ਗਤੀਵਿਧੀਆਂ ਦੇ ਆਧਾਰ ‘ਤੇ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ।
