ਗੁਰਲਾਲ ਸਿੰਘ ਘਨੌਰ ਹਲਕਾ ਵਿਧਾਇਕ ਦੇ ਦਫਤਰ ਵਿਖੇ ਸਕੂਲੀ ਸਿੱਖਿਆ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ : ਵਿਜੇ ਮੈਨਰੋ ਮਾਲਵਾ ਜੋਨ ਟਰੇਨਰ ਰਾਜਪੁਰਾ ਸਿੱਖਿਆ ਕੋਆਰਡੀਨੇਟਰ
ਘਨੌਰ ਬਲਾਕ ਦੀ ਸਿੱਖਿਆ ਕੋਆਰਡੀਨੇਟਰ ਟੀਮ ਨੇ ਸਰਕਾਰੀ ਸਕੂਲਾਂ ਦੀ ਬਿਹਤਰ ਸਿੱਖਿਆ ਲਈ ਸਰਪੰਚਾਂ ਨੇ ਸੁਝਾਅ ਦਿੱਤੇ: ਗੁਰਤੇਜ ਸਿੰਘ ਸੰਧੂ ਸਿੱਖਿਆ ਕੋਆਰਡੀਨੇਟਰ ਹਲਕਾ ਘਨੌਰ
ਰਾਜਪੁਰਾ/ਪਟਿਆਲਾ/ਘਨੌਰ 29 ਮਾਰਚ ,ਬੋਲੇ ਪੰਜਾਬ ਬਿਊਰੋ :
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ ਦੀ ਦੇਖ-ਰੇਖ ਅਤੇ ਰਾਜਪੁਰਾ ਹਲਕਾ ਦੇ ਵਿਧਾਇਕ ਨੀਨਾ ਮਿੱਤਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿੱਖਿਆ ਕੋਆਰਡੀਨੇਟਰ ਕਮ ਮਾਲਵਾ ਜੋਨ ਮਾਸਟਰ ਟਰੇਨਰ ਵਿਜੇ ਮੈਨਰੋ ਵੱਲੋਂ ਘਨੌਰ ਹਲਕੇ ਵਿੱਚ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਦਫ਼ਤਰ ਵਿਖੇ ਇੱਕ ਮਹੱਤਵਪੂਰਨ ਸਿਖਲਾਈ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਸਿਖਲਾਈ ਮੀਟਿੰਗ ਦੌਰਾਨ ਮਾਲਵਾ ਜੋਨ ਟਰੇਨਰ ਵਿਜੇ ਮੈਨਰੋ ਹਲਕਾ ਰਾਜਪੁਰਾ ਸਿੱਖਿਆ ਕੋਆਰਡੀਨੇਟਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੀ ਪ੍ਰਦਰਸ਼ਨਸ਼ੀਲਤਾ ਵਧਾਉਣ ਲਈ ਵਿੱਦਿਅਕ ਢਾਂਚੇ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਘਨੌਰ ਹਲਕੇ ਦੀ ਸਿੱਖਿਆ ਕੋਆਰਡੀਨੇਟਰ ਟੀਮ ਨੇ ਵੀ ਸਕੂਲੀ ਪ੍ਰਬੰਧ ਅਤੇ ਪ੍ਰਬੰਧਨ ਢੰਗਾਂ ਵਿੱਚ ਸੁਧਾਰ ਲਿਆਉਣ ਸਬੰਧੀ ਨਵੇਂ ਸੁਝਾਅ ਪੇਸ਼ ਕੀਤੇ। ਹਲਕਾ ਘਨੌਰ ਦੇ ਸਿੱਖਿਆ ਕੋਆਰਡੀਨੇਟਰ ਗੁਰਤੇਜ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਕੋਆਰਡੀਨੇਟਰ ਟੀਮ ਵਿੱਚ ਸ਼ਾਮਲ ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੇ ਵੀ ਆਪਣੇ ਮਹੱਤਵਪੂਰਨ ਸੁਝਾਅ ਦਿੱਤੇ ਹਨ ਜੋ ਕਿ ਸਰਕਾਰੀ ਸਕੂਲਾਂ ਦੀ ਗੁਣਵੱਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।
ਇਸ ਮੀਟਿੰਗ ਵਿੱਚ ਸੇਵਾ ਮੁਕਤ ਅਧਿਆਪਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਇਸ ਮੌਕੇ ਰਵਿੰਦਰ ਕੱਕੜ, ਜਤਿੰਦਰ ਸ਼ਰਮਾ, ਰਾਜਿੰਦਰ ਸਿੰਘ ਚਾਨੀ ਅਤੇ ਹਲਕਾ ਘਨੌਰ ਦੀ ਸਿੱਖਿਆ ਕੋਆਰਡੀਨੇਟਰ ਟੀਮ ਦੇ ਮੈਂਬਰ ਮੌਜੂਦ ਰਹੇ।