ਚੰਡੀਗੜ੍ਹ, 28 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਕਿ ਰਾਜ ਵਿੱਚ ਬੱਸਾਂ ਦੀ ਕਮੀ ਨੂੰ ਪੂਰਾ ਕਰਨ ਲਈ ਨਵੀਂ ‘ਕਿਲੋਮੀਟਰ ਸਕੀਮ’ ਤਹਿਤ 83 ਬੱਸਾਂ ਕਿਰਾਏ ’ਤੇ ਲਈਆਂ ਜਾ ਰਹੀਆਂ ਹਨ।
ਇਹ ਬੱਸਾਂ ਜਲਦੀ ਹੀ ਉਨ੍ਹਾਂ ਰੂਟਾਂ ’ਤੇ ਚਲਣਗੀਆਂ, ਜਿੱਥੇ ਮੌਜੂਦਾ ਬੱਸ ਸੇਵਾਵਾਂ ਅਣਉਪਲਬਧ ਹਨ ਜਾਂ ਬੰਦ ਹੋ ਚੁੱਕੀਆਂ ਹਨ। ਵਿਧਾਨ ਸਭਾ ਵਿੱਚ ਇਹ ਮੁੱਦਾ ਪ੍ਰਿੰਸੀਪਲ ਬੁੱਧਰਾਮ ਵੱਲੋਂ ਉਠਾਇਆ ਗਿਆ, ਜਿਸ ’ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਨਵੀਆਂ ਬੱਸਾਂ ਆਉਣਗੀਆਂ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਮਿਲੇਗੀ।
