ਕਠੂਆ ’ਚ ਦਿਨ ਭਰ ਚੱਲਿਆ ਮੁਕਾਬਲਾ, ਤਿੰਨ ਅੱਤਵਾਦੀ ਮਾਰ ਮੁਕਾਏ, ਤਿੰਨ ਜਵਾਨਾਂ ਨੇ ਵੀ ਪੀਤਾ ਸ਼ਹਾਦਤ ਦਾ ਜਾਮ

ਨੈਸ਼ਨਲ


ਜੰਮੂ, 28 ਮਾਰਚ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਦਿਨ ਭਰ ਚੱਲੇ ਮੁਕਾਬਲੇ ਦੌਰਾਨ ਤਿੰਨ ਭਾਰਤੀ ਜਵਾਨ ਸ਼ਹੀਦ ਹੋ ਗਏ, ਜਦਕਿ ਤਿੰਨ ਅੱਤਵਾਦੀ ਮਾਰੇ ਗਏ। ਇਹ ਝੜਪ ਰਾਜਬਾਗ ਥਾਣੇ ਅਧੀਨ ਆਉਂਦੇ ਜੁਥਾਨਾ ਦੇ ਅੰਬਾਨਲ ਖੇਤਰ ’ਚ ਹੋਈ, ਜਿੱਥੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਫ਼ੀਆ ਜਾਣਕਾਰੀ ਮਿਲਣ ਉਪਰੰਤ ਕਾਰਵਾਈ ਸ਼ੁਰੂ ਕੀਤੀ।
ਮੁਕਾਬਲੇ ਦੌਰਾਨ ਭਾਰੀ ਗੋਲੀਬਾਰੀ ਅਤੇ ਗ੍ਰਨੇਡ ਧਮਾਕੇ ਹੋਏ, ਜਿਸ ਕਾਰਨ ਇਲਾਕਾ ਜੰਗ ਦੇ ਮੈਦਾਨ ਵਾਂਗ ਲੱਗ ਰਿਹਾ ਸੀ। ਪੰਜ ਸੈਨਿਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸੂਤਰਾਂ ਅਨੁਸਾਰ, ਅੱਤਵਾਦੀ ਘੁਸਪੈਠ ਕਰਕੇ ਇਲਾਕੇ ਵਿੱਚ ਲੁਕਣ ਦੀ ਫ਼ਿਰਾਕ਼ ’ਚ ਸਨ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਯੋਜਨਾ ਨਾਕਾਮ ਕਰ ਦਿੱਤੀ।
ਇਸ ਮੁਕਾਬਲੇ ਵਿੱਚ ਤਾਰਿਕ ਅਹਿਮਦ, ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਆਪਣੀ ਜਾਨ ਦੇ ਕੇ ਦੇਸ਼ ਲਈ ਬਲੀਦਾਨ ਦਿੱਤਾ। ਉਨ੍ਹਾਂ ਦੀ ਸ਼ਹਾਦਤ ਨਾਲ ਪੂਰੇ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ ਹੈ।ਇਸ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ’ਚ ਤਲਾਸ਼ੀ ਅਭਿਆਨ ਹੋਰ ਤੇਜ਼ ਕਰ ਦਿੱਤਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।