ਮੈਲਬੌਰਨ 28 ਮਾਰਚ ,ਬੋਲੇ ਪੰਜਾਬ ਬਿਊਰੋ ;
ਮੈਲਬੌਰਨ ਦੇ ਟਰੁਗਨੀਨਾ ਹਿੱਸੇ ਵਿਚ ਟਰੁਗਨੀਨਾ ਨਾਰਥ ਸੀਨੀ: ਸਿਟੀਜਨ ਕਲੱਬ ਇੰਨਕਾਰਪੋਰੇਟਡ, ਟਰੁਗਨੀਨਾ ਦੀ ਮੀਟਿੰਗ ਹੋਈ ਜਿਸ ਵਿਚ ਗੀਤ-ਸੰਗੀਤ ਤੋਂ ਇਲਾਵਾ ਤਿੰਨ ਮੈਂਬਰਾਂ ਦਾ ਜਨਮਦਿਨ ਮਨਾਇਆ ਗਿਆ। ਸ਼ੁਰੂ ਵਿਚ ਹਰੀ ਚੰਦ ਨੇ ਸਭ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ।ਆਰ. ਐੱਸ. ਜੰਮੂ ਨੇ ਮਾਰਚ ਵਿਚ ਜਨਮਦਿਨ ਵਾਲੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਲੱਬ ਵਲੋਂ ਜਨਮਦਿਨ ਮਨਾਏ ਜਾਣ ਨੂੰ ਸ਼ੁੱਭ ਸੰਕੇਤ ਕਿਹਾ।

ਕਰਨਲ ਮਨਜੀਤ ਸਿੰਘ, ਸੰਤੋਖ ਸਿੰਘ ਅਤੇ ਸ੍ਰੀਮਤੀ ਸੁਮਿਤੱਰਾ ਦਾ ਜਨਮ ਦਿਨ ਮਾਰਚ ਵਿਚ ਹੋਣ ਕਰਕੇ ਤਿੰਨਾਂ ਨੇ ਸਾਂਝੇ ਤੌਰ ਤੇ ਕੇਕ ਕੱਟਿਆ।ਸਭ ਮੈਂਬਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇੰਦਰਜੀਤ ਨਈਅਰ ਨੇ ਵਧੀਆ ਫਿਲਮੀ ਗੀਤ ਸੁਣਾਇਆ।ਸੰਤੋਖ ਸਿੰਘ ਨੇ ਆਪਣੇ ਜੀਵਨ ਦੀਆਂ ਅਹਿਮ ਘਟਨਾਵਾਂ ਬਾਰੇ ਦੱਸਿਆ।ਕਰਨਲ ਮਨਜੀਤ ਸਿੰਘ ਨੇ ਗੀਤ ਗਾ ਕੇ ਮਾਹੌਲ ਖੁਸ਼-ਮਿਜਾਜ ਬਣਾ ਦਿੱਤਾ।ਸੁਮਿਤਰਾ ਨੇ ਜਿੰਦਗੀ ਵਿਚ ਕੀਤੀ ਜਦੋ-ਜਹਿਦ ਦਾ ਜਿਕਰ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ।ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੁਕਵੀਂ ਕਵਿਤਾ ਸੁਣਾਈ। ਇਸ ਮੌਕੇ ਅਜੀਤ ਸਿੰਘ ਨੰਬਰਦਾਰ,ਸੁਖਜਿੰਦਰ ਸਿੰਘ, ਏ.ਕੇ.ਸ਼ਰਮਾ,ਮਨਜੀਤ ਕੌਰ,ਜਗੀਰ ਸਿੰਘ, ਵਿਜੈ ਸਿੰਘ, ਬਲਵਿੰਦਰ ਸ਼ਰਮਾ,ਜੋਗਿੰਦਰ ਸਿੰਘ, ਸੁਨੀਤਾ ਸੈਣੀ,ਵਰਿੰਦਰ ਸ਼ਰਮਾ,ਸੁਰਿੰਦਰ ਪਾਲ ਸਿੰਘ, ਦਵਿੰਦਰ ਸਿੰਘ, ਸੁਨੀਤਾ,ਚਰਨਜੀਤ ਕੌਰ, ਹਰਬੰਸ ਸਿੰਘ, ਜੈ ਸਿੰਘ, ਪਾਲ ਕ੍ਰਿਸ਼ਨ ਸੈਣੀ ਹਾਜ਼ਰ ਸਨ। ਸਟੇਜ ਦੀ ਜਿੰਮੇਵਾਰੀ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਨਿਭਾਈ।
ਗੁਰਦਰਸ਼ਨ ਸਿੰਘ ਮਾਵੀ
ਫੋਨ 98148 51298