ਮੁਕੰਦਪੁਰ, 27 ਮਾਰਚ,ਬੋਲੇ ਪੰਜਾਬ ਬਿਊਰੋ :
ਮੁਕੰਦਪੁਰ ਤੋਂ ਫਗਵਾੜਾ ਜਾ ਰਹੀ ਚੌਹਾਨ ਮਿੰਨੀ ਬੱਸ ਬੱਲੋਵਾਲ ਤੋਂ ਸਰਹਾਲ ਕਾਜ਼ੀਆਂ ਟੀ-ਪੁਆਇੰਟ ’ਤੇ ਪਲਟ ਗਈ।
ਇਸ ਘਟਨਾ ਸਬੰਧੀ ਥਾਣਾ ਮੁਕੰਦਪੁਰ ਦੇ ਐੱਸ. ਐੱਚ.ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਿੰਨੀ ਬੱਸ ਮੁਕੰਦਪੁਰ ਤੋਂ ਫਗਵਾੜਾ ਵਾਇਆ ਬੱਲੋਵਾਲ ਸਰਹਾਲ ਕਾਜ਼ੀਆਂ ਨੂੰ ਜਾ ਰਹੀ ਸੀ। ਜਦੋਂ ਉਹ ਬੱਸ ਟੀ-ਪੁਆਇੰਟ ‘ਤੇ ਪਹੁੰਚੀ ਤਾਂ ਉਹ ਪਲਟ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਵਾਰੀਆਂ ਨੂੰ ਬੱਸ ‘ਚੋਂ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਜ਼ਿਆਦਾਤਰ ਔਰਤਾਂ ਸਵਾਰ ਸਨ। ਬੱਸ ਵਿੱਚ 10 ਦੇ ਕਰੀਬ ਸਵਾਰੀਆਂ, ਕੰਡਕਟਰ ਅਤੇ ਡਰਾਈਵਰ ਸਵਾਰ ਸਨ। ਡਰਾਈਵਰ ਜਤਿੰਦਰ ਸਿੰਘ ਬੱਸੀ ਮੋੜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚਾਰ ਗੰਭੀਰ ਜ਼ਖ਼ਮੀ ਔਰਤਾਂ ਨੂੰ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ।
