ਚੰਡੀਗੜ੍ਹ, 27 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਧਾਨ ਸਭਾ ਅੱਜ ਇੱਕ ਵਾਰ ਫਿਰ ਤਲਖ਼ੀ ਰਹੀ, ਜਦੋਂ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸੀਚੇਵਾਲ ਮਾਡਲ ਬਾਰੇ ਬਿਆਨ ‘ਤੇ ਆਪ ਵਿਧਾਇਕਾਂ ਨੇ ਰੋਸ ਪ੍ਰਗਟਾਇਆ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਾਜਵਾ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ, ਉਨ੍ਹਾਂ ਪੁੱਛਿਆ ਕਿ ਕੀ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਜਾਂ ਪੂਰੀ ਕਾਂਗਰਸ ਦੀ ਸੋਚ?
ਹੜਕੰਪ ਵਿਚਾਲੇ, ਵਿਧਾਨ ਸਭਾ ਵਿੱਚ ‘ਆਪ’ ਨੇ ਬਾਜਵਾ ਦੇ ਬਿਆਨ ਦੀ ਨਿੰਦਾ ਲਈ ਮਤਾ ਪੇਸ਼ ਕਰਨ ਦੀ ਮੰਗ ਕੀਤੀ। ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿੰਦਾ ਮਤਾ ਪੇਸ਼ ਕੀਤਾ, ਜਿਸ ’ਤੇ ਹੱਥ ਖੜ੍ਹੇ ਕਰਕੇ ਵੋਟਿੰਗ ਕਰਵਾਈ ਗਈ ਤੇ ਇਹ ਮਤਾ ਪਾਸ ਕਰ ਦਿੱਤਾ ਗਿਆ।
