ਹੁਸ਼ਿਆਰਪੁਰ, 27 ਮਾਰਚ,ਬੋਲੇ ਪੰਜਾਬ ਬਿਊਰੋ :
ਹੁਸ਼ਿਆਰਪੁਰ ਦੇ ਕਸਬਾ ਸ਼ਾਮਚੁਰਾਸੀ ਦੇ ਨੇੜਲੇ ਪਿੰਡ ਲੰਮੇ ‘ਚ ਇੱਕ ਪਰਵਾਸੀ ਮਜ਼ਦੂਰ ਦਾ ਕਤਲ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਵਾਸੀਆਂ ਨੇ ਲੰਮੇ-ਨੂਰਪੁਰ-ਸ਼ਾਮਚੁਰਾਸੀ ਸੜਕ ‘ਤੇ ਲਹੂ-ਲੁਹਾਣ ਹੋਈ ਇੱਕ ਲਾਸ਼ ਦੇਖੀ, ਜਿਸ ਦੀ ਪਛਾਣ ਗੋਰਖ ਮੁਖੀਆ (ਬਿਹਾਰ) ਵਜੋਂ ਹੋਈ।
ਗੋਰਖ ਮੁਖੀਆ, ਹੈਪੀ ਕੁਮਾਰ (ਅੰਮ੍ਰਿਤਸਰ) ਦੇ ਬਾਗਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਰਖਵਾਲੀ ਕਰ ਰਿਹਾ ਸੀ। ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਹੋਇਆ ਸੀ, ਜਿਸ ਕਰਕੇ ਇਹ ਘਟਨਾ ਸਵਾਲਾਂ ਦੇ ਘੇਰੇ ‘ਚ ਆ ਗਈ ਹੈ।
ਸੂਚਨਾ ਮਿਲਣ ‘ਤੇ ਸ਼ਾਮਚੁਰਾਸੀ ਪੁਲਿਸ ਮੌਕੇ ‘ਤੇ ਪਹੁੰਚੀ। ਇੰਚਾਰਜ ਏ.ਐੱਸ.ਆਈ. ਗੁਰਮੀਤ ਸਿੰਘ ਦੀ ਅਗਵਾਈ ‘ਚ ਜਾਂਚ ਸ਼ੁਰੂ ਹੋ ਚੁੱਕੀ ਹੈ।
