ਮੋਰਿੰਡਾ ,27, ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਦੇ ਸੱਦੇ ਤੇ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੀ ਜੋਨ ਕਮੇਟੀ ਵੱਲੋਂ ਵਾਟਰ ਵਰਕਸ ਕਜੌਲੀ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਚੌਥੇ ਖੋਖਲੇ ਬਜਟ ਤੋ ਪਹਿਲੇ ਟਾਈਟਲ ਪੇਜ ਜਿਸ ਤੇ ਸ਼ਹੀਦ ਭਗਤ ਸਿੰਘ ਤੇ ਡਾਕਟਰ ਭੀਮ ਰਾਉ ਅੰਬੇਦਕਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ ਨੂੰ ਸਤਿਕਾਰ ਸਹਿਤ ਅਲੱਗ ਕਰਕੇ ਬਜਟ ਦੀਆਂ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਪੈਨਸ਼ਨਾਂ ਕੱਚੇ ਕਾਮਿਆਂ ਸਮੇਤ ਮਾਣਭੱਤਾ ਵਰਕਰਾਂ ਨਾਲ ਇਕੱਲੇ ਵਾਅਦੇ ਹੀ ਨਹੀਂ ਕੀਤੇ ਸਗੋਂ ਗਰੰਟੀਆਂ ਦਿੱਤੀਆਂ ਗਈਆਂ ਸਨ। ਕਿ ਮੁਲਾਜ਼ਮਾਂ ਦੇ ਪੇ ਕਮਿਸ਼ਨ ਦੇ ਬਕਾਏ , ਡੀ ਏ ਦੀਆਂ ਕਿਸਤਾਂ, ਫੀਲਡ ਮੁਲਾਜ਼ਮਾਂ ਦੇ ਸਕੇਲਾਂ ਵਿੱਚ ਹੋਏ ਵਿਤਕਰੇ ਦੂਰ ਕਰਨਾ , ਆਟਸੋਰਸਿੰਗ ਸਮੇਤ ਹਰ ਕੈਟਾਗਰੀ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਮਾਣ ਭੱਤਾ ਵਰਕਰਾਂ ਦੀਆਂ ਤਨਖਾਹਾਂ ਦੁਗਣੀਆਂ ਕਰਨੀਆਂ, ਪੁਰਾਣੀ ਪੈਨਸ਼ਨ ਬਹਾਲ ਕਰਨੀ ਆਦੀ ਮੁਲਾਜ਼ਮਾਂ ਦੇ ਇਕੱਠਾਂ ਵਿੱਚ ਗਰੰਟੀਆਂ ਦਿੱਤੀਆਂ ਗਈਆਂ ਸਨ। ਅਤੇ ਇਨਕਲਾਬ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਹ ਖਾ ਕੇ ਵੀ ਅੱਜ ਕਾਰਪੋਰੇਟ ਪੱਖੀ ਸਾਬਤ ਹੋ ਰਹੀ ਹੈ। ਪੰਜਾਬ ਨੂੰ ਰੰਗਲਾ ਤਾਂ ਕੀ ਬਣਾਉਣਾ ਸਗੋਂ ਜਿਹੜੇ ਮਾੜੇ ਮੋਟੇ ਪਹਿਲੇ ਰੰਗ ਬਚੇ ਸਨ ਉਹ ਵੀ ਖਤਮ ਕਰ ਦਿੱਤੇ ਹਨ। ਪਿੰਡਾਂ ਵਿੱਚੋਂ ਚੱਲਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਆਉਂਦੇ ਸਾਰ ਪੇਂਡੂ ਭੱਤੇ ਨੂੰ ਖਤਮ ਕਰਕੇ ਪਿੰਡਾਂ ਦੇ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਦਾ ਭੋਗ ਪਾਇਆ ਜਾ ਰਿਹਾ ਪੇਂਡੂ ਵਾਟਰ ਸਪਲਾਈ ਸਕੀਮਾਂ ਤੋਂ ਸਰਕਾਰੀ ਸਰਪ੍ਰਸਤੀ ਨੂੰ ਖਤਮ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਗਲ ਪਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਤੇ ਪੰਚਾਇਤਾਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ ,ਜਦੋਂ ਕਿ 144 ਕਰੋੜ ਲੋਕ ਅਸਿੱਧੇ ਤੇ ਸਿੱਧੇ ਟੈਕਸਾਂ ਦੀ ਮਾਰ ਚੱਲ ਰਹੇ ਹਨ। ਪ੍ਰੰਤੂ ਇਹ ਸਰਕਾਰਾ 3.2 ਕਰੋੜ ਲੋਕਾਂ ਨੂੰ ਹੀ ਸਹੂਲਤਾਂ ਦੀਆਂ ਅਸਲ ਗਰੰਟੀਆਂ ਦਿੰਦੀ ਹੈ। ਇਸ ਮੌਕੇ ਸਮੁੱਚੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਇਸੇ ਤਰ੍ਹਾਂ ਮੁਲਾਜ਼ਮਾਂ ਨਾਲ ਆਢਾ ਲਾਈ ਰੱਖਿਆ ਤਾਂ ਇਸ ਦਾ ਵੀ ਦਿੱਲੀ ਵਾਲਾ ਹਾਲ ਹੋ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਹਿੰਦੂਪੁਰ ਹਰਜਿੰਦਰ ਸਿੰਘ ਖਮਾਣੋ ਬਲਜਿੰਦਰ ਸਿੰਘ ਕਜੌਲੀ ਹਰਨੇਕ ਸਿੰਘ, ਪ੍ਰੀਤਮ ਸਿੰਘ ਬਲਵਿੰਦਰ ਸਿੰਘ ਆਦੀ ਹਾਜਰ ਸਨ।