1990 ਤੋਂ ਭਗੌੜੇ ਅੱਤਵਾਦੀ ਮਹਿਲ ਸਿੰਘ ਬੱਬਰ ਦੀ ਮੌਤ

ਪੰਜਾਬ

ਤਰਨਤਾਰਨ, 26 ਮਾਰਚ,ਬੋਲੇ ਪੰਜਾਬ ਬਿਊਰੋ:
1990 ਤੋਂ ਭਗੌੜੇ ਐਲਾਨੇ ਗਏ ਅੱਤਵਾਦੀ ਮਹਿਲ ਸਿੰਘ ਬੱਬਰ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਨਾਲ ਸੰਬੰਧਿਤ ਮਹਿਲ ਸਿੰਘ ਬੇਅੰਤ ਸਿੰਘ ਹੱਤਿਆਕਾਂਡ ਦੀ ਸਾਜ਼ਿਸ਼ ’ਚ ਵੀ ਨਾਮਜ਼ਦ ਸੀ।
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ’ਚ ਉਹ ‘ਬਾਵਾ ਭੱਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਰਹਿ ਰਿਹਾ ਸੀ।
ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਮਹਿਲ ਸਿੰਘ ਦਾ ਭਰਾ ਸੁਖਦੇਵ ਸਿੰਘ ਵੀ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਸੀ, ਜੋ ਕਈ ਸਾਲ ਪਹਿਲਾਂ ਮਾਰਿਆ ਜਾ ਚੁੱਕਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।