ਚੰਡੀਗੜ੍ਹ, 26 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ। 2.36 ਲੱਖ ਕਰੋੜ ਰੁਪਏ ਦੇ “ਬਦਲਦਾ ਪੰਜਾਬ” ਥੀਮ ਵਾਲੇ ਬਜਟ ਦੀ ਰਕਮ ਪਿਛਲੇ ਸਾਲ ਦੀ ਤੁਲਨਾ ਵਿੱਚ 15% ਵੱਧ ਹੈ।
ਚੀਮਾ ਨੇ ਦਾਅਵਾ ਕੀਤਾ ਕਿ 817 ਭ੍ਰਿਸ਼ਟ ਅਫਸਰਾਂ ਨੂੰ ਗ੍ਰਿਫਤਾਰ ਕਰਕੇ ਇਨਸਾਫ਼ ਦੀ ਨਵੀਂ ਮਿਸਾਲ ਬਣਾਈ ਗਈ ਹੈ।
ਸੜਕ ਸੁਰੱਖਿਆ ਬਲ ਦੀ ਰਚਨਾ ਕੀਤੀ ਗਈ ਹੈ, ਜਿਸ ਨੂੰ 144 ਹਾਈਟੈਕ ਵਾਹਨ ਮਿਲੇ ਹਨ, ਜੋ ਰੋਜ਼ਾਨਾ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰਨਗੇ।
ਪਿਛਲੇ ਤਿੰਨ ਸਾਲਾਂ ’ਚ 96,836 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ’ਚ ਆ ਚੁੱਕਾ ਹੈ, ਜੋ ਉਦਯੋਗ ਅਤੇ ਨੌਕਰੀਆਂ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ, ਜਿਥੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕੀ ਤੇ ਵਿਗਿਆਨਕ ਸਿੱਖਿਆ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਸਿੰਗਾਪੁਰ ਭੇਜ ਕੇ ਤਕਨੀਕੀ ਤਰੀਕਿਆਂ ਦੀ ਸਿਖਲਾਈ ਵੀ ਦਿੱਤੀ ਗਈ ਹੈ।
ਸੂਬੇ ਭਰ ’ਚ ਸੀਐਮ ਯੋਗਸ਼ਾਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜੋ ਲੋਕਾਂ ਨੂੰ ਤੰਦਰੁਸਤ ਜੀਵਨ ਜੀਊਣ ਲਈ ਪ੍ਰੇਰਿਤ ਕਰੇਗਾ।
