ਚੰਡੀਗੜ੍ਹ, 26 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਆਪਣੇ ਚੌਥੇ ਬਜਟ ਦੀ ਪੇਸ਼ਕਸ਼ ਕੀਤੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ₹2,36,800 ਕਰੋੜ ਦੇ ਬਜਟ ਦੀ ਘੋਸ਼ਣਾ ਕਰਦਿਆਂ ਕਈ ਵੱਡੇ ਐਲਾਨ ਕੀਤੇ।
ਮੁੱਖ ਐਲਾਨ: ਅਨੁਸੂਚਿਤ ਜਾਤੀਆਂ ਲਈ ਕਰਜ਼ਾ ਰਾਹਤ:
31 ਮਾਰਚ 2020 ਤੱਕ ਲਈਆਂ ਗਈਆਂ ਕਾਰਪੋਰੇਸ਼ਨ ਦੀਆਂ ਰਕਮਾਂ ਮੁਆਫ਼, 4,650 ਲੋਕਾਂ ਨੂੰ ਮਿਲੇਗਾ ਲਾਭ। 24 ਘੰਟੇ ਬਿਜਲੀ – ਸਰਕਾਰ ਨੇ ਪੂਰੇ ਪੰਜਾਬ ਨੂੰ 24 ਘੰਟੇ ਬਿਜਲੀ ਉਪਲਬਧ ਕਰਵਾਉਣ ਦੀ ਗਲ ਦੋਹਰਾਈ। “ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ” ਤਹਿਤ ₹115 ਕਰੋੜ ਰੁਪਏ ਰਾਖਵੇਂ।
ਉਦਯੋਗ ਵਿਕਾਸ ਲਈ ਤਰਜੀਹ
₹250 ਕਰੋੜ ਦੀ ਵਿੱਤੀ ਸਹਾਇਤਾ ਨਾਲ ਨਵੇਂ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ। ਸਿਹਤ ਬੀਮਾ – ਹੁਣ 10 ਲੱਖ ਰੁਪਏ ਤੱਕ
ਪਹਿਲਾਂ ₹5 ਲੱਖ ਰੁਪਏ ਦਾ ਸਿਹਤ ਬੀਮਾ ਹੁੰਦਾ ਸੀ, ਹੁਣ ਇਸਨੂੰ ₹10 ਲੱਖ ਤੱਕ ਵਧਾ ਦਿੱਤਾ ਗਿਆ। 65 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ। ਖੇਡਾਂ ਲਈ ਵੱਡੀ ਰਾਸ਼ੀ ਰਾਖਵੀਂ
ਪਿਛਲੇ ਸਾਲ ₹272 ਕਰੋੜ ਸੀ, ਇਸ ਵਾਰ 4 ਗੁਣਾ ਵਧਾ ਕੇ ₹979 ਕਰੋੜ ਕਰ ਦਿੱਤਾ ਗਿਆ। “ਰੰਗਲਾ ਪੰਜਾਬ ਵਿਕਾਸ ਯੋਜਨਾ”
ਹਰੇਕ ਵਿਧਾਨ ਸਭਾ ਹਲਕੇ ਲਈ ₹5 ਕਰੋੜ ਰੁਪਏ ਦਾ ਐਲਾਨ। ਨਸ਼ਿਆਂ ਵਿਰੁੱਧ ਸਰਕਾਰ ਦੀ ਨਵੀਂ ਪਹਿਲ
ਪੰਜਾਬ ਸਰਕਾਰ 150 ਕਰੋੜ ਰੁਪਏ ਦੀ ਲਾਗਤ ਨਾਲ ਨਸ਼ਿਆਂ ਦੀ ਜਨਗਣਨਾ ਕਰਵਾਏਗੀ।
ਸਰਹੱਦੀ ਇਲਾਕਿਆਂ ਵਿੱਚ ਐਂਟੀ-ਡਰੋਨ ਸਿਸਟਮ ਲਈ ₹110 ਕਰੋੜ ਰਾਖਵੇਂ।