ਆਨੰਦਪੁਰ-ਮੇਹਲੀ ਰੋਡ ’ਤੇ ਕਾਰ ਬੇਕਾਬੂ ਹੋ ਕੇ ਗਹਿਰੀ ਖੱਡ ’ਚ ਡਿੱਗੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ

ਨੈਸ਼ਨਲ ਪੰਜਾਬ

ਸ਼ਿਮਲਾ, 26 ਮਾਰਚ ਬੋਲੇ ਪੰਜਾਬ ਬਿਊਰੋ:

,ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਮੰਗਲਵਾਰ ਦੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਚਾਰ ਜਿੰਦਗੀਆਂ ਨਿਗਲ ਲਈਆਂ। ਸ਼ਹਿਰ ਦੇ ਉਪਨਗਰੀ ਖੇਤਰ ਆਨੰਦਪੁਰ-ਮੇਹਲੀ ਰੋਡ ’ਤੇ ਲਾਲਪਾਣੀ ਪੁਲ ਨੇੜੇ ਇਕ ਕਾਰ ਅਚਾਨਕ ਬੇਕਾਬੂ ਹੋਕੇ ਗਹਿਰੀ ਖੱਡ ’ਚ ਜਾ ਵੱਜੀ।ਇਸ ਹਾਦਸੇ ’ਚ ਇੱਕ ਔਰਤ, ਉਸ ਦੀ ਬੇਟੀ ਅਤੇ ਦੋ ਹੋਰ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ, ਮ੍ਰਿਤਕਾਂ ਦੀ ਪਛਾਣ ਜੈ ਸਿੰਘ ਨੇਗੀ (40), ਮੁਕੁਲ (10), ਰੂਪਾ (45) ਅਤੇ ਉਨ੍ਹਾਂ ਦੀ 14 ਸਾਲਾ ਬੇਟੀ ਪ੍ਰਗਤੀ ਵਜੋਂ ਹੋਈ ਹੈ। ਇਹ ਸਾਰੇ ਸ਼ਿਮਲਾ ਦੇ ਰਹਿਣ ਵਾਲੇ ਸਨ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਲਾਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜੀਆਂ।ਪੁਲਿਸ ਅਨੁਸਾਰ, ਕਾਰ ਦੀ ਗਤੀ ਤੇਜ਼ ਸੀ, ਜਿਸ ਕਾਰਨ ਡਰਾਈਵਰ ਕਾਰ ਨੂੰ ਸੰਭਾਲ ਨਾ ਸਕਿਆ ਅਤੇ ਵਾਹਨ ਗਹਿਰੀ ਖੱਡ ’ਚ ਜਾ ਡਿੱਗਿਆ।ਪੁਲਸ ਵਲੋਂ ਜਾਂਚ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।