ਰਿਸ਼ਤੇ

ਸਾਹਿਤ

ਅਸੀਂ ਆਮ ਗੱਲਾਂ ਕਰਦੇ ਜਾਂ ਸੋਚਦੇ ਹੋਏ ਕਦੇ ਇਸ ਹੋਣੀ ਤੇ ਨਿਗ੍ਹਾ ਮਾਰੀ ਕਿ ਮਨੁੱਖ ਜਾਤੀ ਨੂੰ ਰਿਸ਼ਤਿਆਂ ਦੀ ਜਰੂਰਤ ਕਿਉਂ ਪਈ? ਕੀ ਰਿਸ਼ਤੇ ਪਿਆਰ ਵਧਾਉਂਦੇ ਨੇ? ਰਿਸ਼ਤਿਆਂ ਦੀ ਵੇਦਨਾ ਚ ਪਨਪਦਾ ਪਿਆਰ,ਤੜਫ਼, ਨਫ਼ਰਤ, ਆਪਣਾਪਨ, ਬਿਗਾਨਾਪਨ, ਅਪਣੱਤ, ਦੋਗਲਾਪਣ, ਇਹ ਸਾਰੇ ਰਸ ਰਿਸ਼ਤੇ ਦੇ ਪਿਆਰ ਦੀ ਮਪਾਈ ਦਾ ਮੀਟਰ ਹਨ। ਰਿਸ਼ਤੇ
ਜ਼ਿੰਦਗੀ ਦਾ ਆਧਾਰ ਨੇ ਕੁਝ ਰਿਸ਼ਤੇ ਟੁੱਟਦੇ-ਜੁੜਦੇ ਰਹਿੰਦੇ ਆ ਪਰ ਕੁਝ ਰਿਸ਼ਤੇ ਨੋਕ ਝੋਕ ਸਹਿੰਦੇ ਨੇ ਪ੍ਰੰਤੂ ਕੁਝ ਰਿਸ਼ਤੇ ਐਨੇ ਅਡੋਲ ਹੁੰਦੇ ਨੇ ਜਿਹੜੇ ਅਨੇਕਾਂ ਹਨ੍ਹੇਰੀਆਂ, ਧੁੱਪਾਂ ਛਾਵਾਂ, ਉਚ ਨੀਚ, ਗਾਲਾਂ ਦੁੱਪੜਾਂ ਖਾਣ ਸਹਿਣ ਤੋਂ ਬਾਅਦ ਵੀ ਇੱਕ ਤਾਂ ਜੀਵਤ ਰਹਿੰਦੇ ਹਨ ਦੂਸਰਾ ਉਹਨਾਂ ਦਾ ਗੁੱਸਾ ਪਿਆਰ ਇੱਕ ਚੜ੍ਹਦੀ ਸਵੇਰ ਤੋਂ ਲੈ ਕੇ ਰਾਤ ਵਾਂਗ ਹੁੰਦਾ ਜੋ ਵਾਪਰਦਾ ਰਹਿੰਦਾ ਪਰ ਰੁੱਕਦਾ ਨਹੀਂ।
ਜ਼ਿੰਦਗੀ ਕੀ ਹੈ? ਰਿਸ਼ਤੇ ਕੀ ਹਨ? ਇਹ ਕਿਵੇਂ ਅਤੇ ਕਿਉਂ ਬਣਦੇ ਹਨ? ਸਾਕ ਸਬੰਧਾਂ ਦੀ ਹੋਂਦ ਦਾ ਅਰਥ ਅਤੇ ਮੰਤਵ ਕੀ ਹੈ? ਇਹ ਸੁਆਲ ਕਈ ਵਾਰ ਆਪ ਮੁਹਾਰਾ ਹੀ ਮੈਂ ਸੋਚੇ ਵਿਚਾਰੇ ਅਤੇ ਆਪਣੇ ਮਨ ਤੋਂ ਪੁੱਛੇ ਹਨ। ਰਿਸ਼ਤਿਆਂ ਵਿਚ ਹੀ ਅਸੀਂ ਜਿਉਂਦੇ ਅਤੇ ਵਿੱਚਰਦੇ ਹਾਂ। ਜਨਮ ਤੋਂ ਹੀ ਇਹ ਮਨੁੱਖ ਨਾਲ ਜੁੜ ਜਾਂਦੇ ਹਨ ਤੇ ਮਰਨ ਤੱਕ ਨਿੱਭਦੇ ਹਨ।ਜ਼ਿੰਦਗੀ ਦਾ ਆਧਾਰ ਨੇ ਟੁੱਟਦੇ-ਜੁੜਦੇ ਰਿਸ਼ਤੇ

ਜ਼ਿੰਦਗੀ ਕੀ ਹੈ? ਰਿਸ਼ਤੇ ਕੀ ਹਨ? ਇਹ ਕਿਵੇਂ ਅਤੇ ਕਿਉਂ ਬਣਦੇ ਹਨ? ਸਾਕ ਸਬੰਧਾਂ ਦੀ ਹੋਂਦ ਦਾ ਅਰਥ ਅਤੇ ਮੰਤਵ ਕੀ ਹੈ? ਇਹ ਸੁਆਲ ਕਈ ਵਾਰ ਆਪ ਮੁਹਾਰਾ ਹੀ ਮੈਂ ਸੋਚੇ ਵਿਚਾਰੇ ਅਤੇ ਆਪਣੇ ਮਨ ਤੋਂ ਪੁੱਛੇ ਹਨ। ਰਿਸ਼ਤਿਆਂ ਵਿਚ ਹੀ ਅਸੀਂ ਜਿਉਂਦੇ ਅਤੇ ਵਿਚਰਦੇ ਹਾਂ। ਜਨਮ ਤੋਂ ਹੀ ਇਹ ਮਨੁੱਖ ਨਾਲ ਜੁੜ ਜਾਂਦੇ ਹਨ। ਹਰ ਰਿਸ਼ਤੇ ਲਈ ਕੋਈ ਨਾ ਕੋਈ ਸਬੱਬ ਬਣਦਾ ਹੀ ਹੈ। ਮਾਂ ਪਹਿਲੀ ਕੁਦਰਤੀ ਰਿਸ਼ਤੇਦਾਰ ਹੁੰਦੀ ਹੈ ਹਾਲਾਂ ਕਿ ਇਸ ਰਿਸ਼ਤੇ ਦੇ ਪੰਨਪਣ ਚ ਪਿਉ ਦਾ ਭੀ ਮਾਂ ਜਿੰਨਾਂ ਹੱਥ ਹੈ,
ਪਦਾਇਸ਼ ਤੋਂ ਸਾਰੀ ਉਮਰ ਨਵੇਂ ਰਿਸ਼ਤੇ ਜੁੜਦੇ ਅਤੇ ਮਨਫ਼ੀ ਹੁੰਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਧੁਰੋਂ ਪਿਆ ਸੰਯੋਗ ਵੀ ਕਿਹਾ ਜਾਂਦਾ ਹੈ। ਕੌਣ ਧੀ ਹੈ? ਕੌਣ ਭੈਣ? ਕੌਣ ਪਤਨੀ? ਸੋਚਾਂ ਹੀ ਰਿਸ਼ਤੇ ਘੜਦੀਆਂ ਹਨ।

ਰਿਸ਼ਤੇ ਹੀ ਜ਼ਿੰਦਗੀ ਹਨ। ਰਿਸ਼ਤਿਆਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਹੀ ਅਸੰਭਵ ਹੈ। ਰਿਸ਼ਤੇ ਜ਼ਿੰਦਗੀ ਦੀ ਪ੍ਰਮੁੱਖ ਲੋੜ ਹੁੰਦੇ ਵੀ ਹੁੰਦੇ ਹਨ।ਇਹਨਾਂ ਜੀਵਨ ਦਾ ਓਟ ਆਸਰਾ ਵੀ ਕਿਹਾ ਜਾਦਾਂ ਹੈ।ਸਾਰੇ ਰਿਸ਼ਤਿਆਂ ਦਾ ਵਿਲੱਖਣ ਆਨੰਦ ਹੁੰਦਾ ਹੈ ਇਸ ਗੱਲ ਦਾ ਕਿਆਸ ਸਿਰਫ਼ ਉਸੇ ਸਮੇਂ ਲਗਾਇਆ ਜਾ ਸਕਦਾ ਜਾਂ ਤਾਂ ਜਿਸ ਰਿਸ਼ਤੇ ਦੀ ਕਮੀ ਹੋਵੇ ਜਾਂ ਕੋਈ ਰਿਸ਼ਤਾ ਤੁਹਾਡੇ ਜਿਹਨ ਚੋਂ ਕਿਰ ਗਿਆ ਹੋਵੇ,ਰਿਸ਼ਤਿਆਂ ਕਰ ਕੇ ਹੀ ਅਸੀਂ ਇਕ ਦੂਜੇ ਬਾਰੇ ਸੋਚਦੇ ਹਾਂ, ਦੂਸਰਿਆਂ ਦੀਆਂ ਪਰੇਸ਼ਾਨੀਆਂ, ਮਜਬੂਰੀਆਂ, ਲਾਲਚ ਜਾਂ ਚਲਾਕੀ ਪੜ੍ਹ ਸਕਦੇ ਹਾਂ। ਇਹ ਮਹਿਕਾਂ ਵੀ ਵੰਡਦੇ ਹਨ ਤੇ ਰੋਣ ਵੀ ਪੱਲੇ ਪਾਉਂਦੇ ਹਨ। ਹਾਸੇ ਰੋਣੇ ਜਿੰਦਗੀ ਚ ਧੁੱਪ ਛਾਂ ਦੇ ਪਰਛਾਂਵੇ ਵਾਂਗ ਹਨ ਜੋ ਅਸੀਂ ਸਾਂਝੇ ਕਰਦੇ ਹਾਂ ਤੇ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਅਸੀਂ ਖੁਦ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ ਤੇ ਸਾਡੇ ਵਿਰੋਧੀ ਉਹਨਾਂ ਗੱਲਾਂ ਨੂੰ ਸਮਾਜ ਚ ਘੁੰਮਾਉਂਦੇ ਨੇ। ਰਿਸ਼ਤੇ ਨਿਰੰਤਰ ਸੁਪਨੇ ਉਣਦੇ ਹਨ ਤੇ ਇਹ ਕਦੀ ਬੋਝ ਨਹੀਂ ਹੁੰਦੇ। ਬੋਝ ਜਾਪਣ ਵਾਲੇ ਰਿਸ਼ਤਿਆਂ ਨੂੰ ਰਿਸ਼ਤੇ ਕਹਿਣਾ ਹੀ ਮੂਰਖਤਾਈ ਹੈ।ਅਜਿਹੇ ਬੋਝਲ ਰਿਸ਼ਤਿਆਂ ਦਾ ਤੁਰੰਤ ਖਾਤਮਾ ਕਰ ਦੇਣਾ ਚਾਹੀਦਾ ਪ੍ਰੰਤੂ ਸੁਧਰਨ ਦੇ ਇੱਕ ਦੋ ਮੋਕੇ ਦੇ ਕੇ। ਚੇਤੇ ਰਹੇ ਰਿਸ਼ਤੇ ਬਣਦੇ ਹੀ ਟੁੱਟਣ ਲਈ ਨੇ ਨਹੀਂ ਤਾਂ ਸਮਾਜ ਚ ਖੜੋਤ ਆ ਜਾਵੇਗੀ।

ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਲੁਧਿਆਣਾ।
9914346204
happy4ustar@gmail.com

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।