ਚੰਡੀਗੜ੍ਹ, 25 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੇ ਕੁਮਾਰ ਸਿਨਹਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਰਾਜਪਾਲ ਨੇ ਹੀਰਾ ਲਾਲ ਗੋਇਲ ਪੁੱਤਰ ਲਛਮਣ ਦਾਸ ਵਾਸੀ ਪਟਿਆਲਾ ਨੂੰ ਡਾਇਰੈਕਟਰ ਕਮਰਸ਼ੀਅਲ ਅਤੇ ਇੰਦਰਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜਲੰਧਰ ਨੂੰ ਡਾਇਰੈਕਟਰ ਵੰਡ ਨਿਯੁਕਤ ਕੀਤਾ ਹੈ।
ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ (ਊਰਜਾ ਸ਼ਾਖਾ) ਵੱਲੋਂ 24 ਮਾਰਚ, 2025 ਨੂੰ ਹੁਕਮ ਜਾਰੀ ਕੀਤਾ ਗਿਆ ਸੀ।
ਸੇਵਾਮੁਕਤ ਇੰਜਨੀਅਰ ਹੀਰਾ ਲਾਲ ਗੋਇਲ ਵਾਸੀ ਪਟਿਆਲਾ ਨੂੰ ਇਹ ਜ਼ਿੰਮੇਵਾਰੀ ਦੋ ਸਾਲਾਂ ਲਈ ਦਿੱਤੀ ਗਈ ਹੈ। ਹਾਲਾਂਕਿ, ਇਹ ਨਿਯੁਕਤੀ 65 ਸਾਲ ਦੀ ਉਮਰ ਤੱਕ ਹੀ ਜਾਰੀ ਰਹੇਗੀ, ਜਿਸ ਤੋਂ ਬਾਅਦ ਉਹ ਸੇਵਾ ਵਿੱਚ ਜਾਰੀ ਨਹੀਂ ਰਹਿ ਸਕਣਗੇ।
ਦੱਸ ਦੇਈਏ ਕਿ ਜਲੰਧਰ ਨਿਵਾਸੀ ਇੰਦਰਪਾਲ ਸਿੰਘ ਨੂੰ ਇਹ ਜ਼ਿੰਮੇਵਾਰੀ ਦੋ ਸਾਲਾਂ ਲਈ ਦਿੱਤੀ ਗਈ ਹੈ। ਹਾਲਾਂਕਿ, ਇਹ ਨਿਯੁਕਤੀ 65 ਸਾਲ ਦੀ ਉਮਰ ਤੱਕ ਹੀ ਜਾਰੀ ਰਹੇਗੀ, ਜਿਸ ਤੋਂ ਬਾਅਦ ਉਹ ਸੇਵਾ ਵਿੱਚ ਜਾਰੀ ਨਹੀਂ ਰਹਿ ਸਕਣਗੇ।
