ਅਧਿਆਪਕਾਂ ਨੇ ਪਦ ਉੱਨਤ ਹੋਣ ‘ਤੇ ਦਿੱਤੀਆਂ ਵਧਾਈਆਂ
ਰਾਜਪੁਰਾ, 24 ਮਾਰਚ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਕੂਲ ਸਟਾਫ ਵੱਲੋਂ ਨਵੇਂ ਪਦ-ਉੱਨਤ ਹੋਏ ਹੈੱਡ ਮਿਸਟ੍ਰੈਸ ਸੰਗੀਤਾ ਵਰਮਾ ਦਾ ਗਰਮਜੋਸ਼ੀ ਨਾਲ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਅਧਿਆਪਕਾਂ ਨੇ ਉਨ੍ਹਾਂ ਨੂੰ ਬਤੌਰ ਹੈੱਡ ਮਿਸਟ੍ਰੈਸ ਤਰੱਕੀ ਮਿਲਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
ਹਰਜੀਤ ਕੌਰ ਅਤੇ ਰਾਜਿੰਦਰ ਸਿੰਘ ਚਾਨੀ ਨੇ ਉਨ੍ਹਾਂ ਦੇ ਬਤੌਰ ਸਾਇੰਸ ਅਧਿਆਪਕ ਕਾਰਜ ਕਰਦਿਆਂ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਦਿੱਤੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਉਮੀਦ ਜਤਾਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਦੀ ਤਰੱਕੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਨਵੇਂ ਪਦ-ਉੱਨਤ ਹੋਏ ਹੈੱਡ ਮਿਸਟ੍ਰੈਸ ਸੰਗੀਤਾ ਵਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਮਾਸਟਰ ਕਾਡਰ ਤੋਂ ਹੈੱਡ ਮਿਸਟ੍ਰੈਸ ਤਰੱਕੀ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤਰੱਕੀ ਦੇ ਹੁਕਮਾਂ ਅਨੁਸਾਰ ਹਾਲ ਦੀ ਘੜੀ ਉਹ ਇਸ ਸਕੂਲ ਵਿੱਚ ਹਾਜ਼ਰੀ ਦੇਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਜਿਸ ਸਕੂਲ ਵਿੱਚ ਪੋਸਟਿੰਗ ਦੇ ਹੁਕਮ ਹੋਣਗੇ ਉਹ ਆਪਣੀਆਂ ਸੇਵਾਵਾਂ ਬਤੌਰ ਹੈੱਡ ਮਿਸਟ੍ਰੈਸ ਉੱਥੇ ਦੇਣਗੇ। ਉਹਨਾਂ ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਭਲਾਈ ਲਈ ਹੋਰ ਵਧੇਰੇ ਉੱਦਮ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਹਰਜੀਤ ਕੌਰ ਮੈਥ ਮਿਸਟ੍ਰੈਸ, ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਅਤੇ ਐੱਸ.ਐੱਸ. ਮਾਸਟਰ, ਰੋਜ਼ੀ ਭਟੇਜਾ ਹਿੰਦੀ ਮਿਸਟ੍ਰੈਸ, ਸੁਨੀਤਾ ਰਾਣੀ ਹਿੰਦੀ ਮਿਸਟ੍ਰੈਸ, ਸੋਨੀਆ ਰਾਣੀ ਮੈਥ ਮਿਸਟ੍ਰੈਸ, ਮਨਦੀਪ ਕੌਰ ਮੈਥ ਮਿਸਟ੍ਰੈਸ, ਕਰਮਦੀਪ ਕੌਰ ਸਾਇੰਸ ਮਿਸਟ੍ਰੈਸ, ਅਲਕਾ ਗੌਤਮ ਸਾਇੰਸ ਮਿਸਟ੍ਰੈਸ, ਤਲਵਿੰਦਰ ਕੌਰ ਮੈਥ ਮਿਸਟ੍ਰੈਸ, ਪੂਨਮ ਨਾਗਪਾਲ ਅੰਗਰੇਜ਼ੀ ਮਿਸਟ੍ਰੈਸ, ਮਨਿੰਦਰ ਕੌਰ ਮੈਥ ਮਿਸਟ੍ਰੈਸ, ਗੁਲਜ਼ਾਰ ਖਾਂ ਡੀਪੀਈ, ਸੁਖਵਿੰਦਰ ਕੌਰ ਕੰਪਿਊਟਰ ਫੈਕਲਿਟੀ, ਨਰੇਸ਼ ਧਮੀਜਾ ਕੰਪਿਊਟਰ ਫੈਕਲਿਟੀ, ਰਵੀ ਕੁਮਾਰ ਕਲਰਕ, ਅੰਜੂ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।