ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਬੀ.ਬੀ.ਐਮ.ਬੀ ਵਰਕਰ ਯੂਨੀਅਨ ਵਲੋ ਕੀਤਾ ਮਿਸ਼ਾਲ ਮਾਰਚ

ਪੰਜਾਬ

ਨੰਗਲ ,24, ਮਾਰਚ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਬੀ.ਬੀ.ਐਮ.ਬੀ ਵਰਕਰ ਯੂਨੀਅਨ ਅਤੇ ਡੇਲੀਵੇਜ ਯੂਨੀਅਨ ਵੱਲੋਂ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਮਿਸ਼ਾਲ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹ ਕਿ ਸ਼ਹੀਦ- ਏ- ਆਜਮ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦੇਸ਼ ਦੇ ਲੋਕਾਂ ਨੂੰ ਸਾਮਰਾਜੀ ਅਤੇ ਜਗੀਰੂ ਲੁੱਟ ਤੇ ਦਾਬੇ ਤੋਂ ਮੁਕਤ ਕਰਾਉਣ ਲਈ ਸ਼ਹਾਦਤਾਂ ਦਿੱਤੀਆਂ ਗਈਆਂ ਸਨ। ਪਰ ਸੰਨ 1947 ਤੋਂ ਬਾਅਦ ਬਦਲ ਬਦਲ ਕੇ ਆਈਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਦੇਸ਼ ਦੇ ਕੁਦਰਤੀ ਸਰੋਤਾਂ ਤੇ ਕਿਰਤੀ-ਸ਼ਕਤੀ ਨੂੰ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਲੋਟੂ ਨੀਤੀਆਂ ਦਾ ਟਾਕਰਾ ਵੱਖ ਵੱਖ ਤਬਕਿਆਂ ਦੇ ਸਾਂਝੇ, ਵਿਸ਼ਾਲ ਤੇ ਸਿਰੜੀ ਘੋਲਾਂ ਦੇ ਰਾਹੀਂ ਹੀ ਕੀਤਾ ਜਾ ਸਕਦਾ ਹੈ। ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਸਮੇਂ ਸਾਰੀਆ ਪਾਰਟੀਆਂ ਵੱਲੋਂ ਲੋਕਾਂ ਨੂੰ ਰੁਜ਼ਗਾਰ ਦੀ ਗੱਲ ਨਾ ਕਰਕੇ ਸਰਕਾਰੀ ਅਦਾਰਿਆਂ ਵਿੱਚ ਖਾਲੀ ਪਈਆਂ ਅਨੇਕਾ ਪੋਸਟਾਂ ਨੂੰ ਭਰਨ ਦੀ ਗੱਲ ਨਾ ਕਰਕੇ, ਲੋਕਾਂ ਨੂੰ ਮੁਕਤ ਦੀਆ ਸਕੀਮਾਂ ਰਾਹੀਂ ਦੇਸ਼ ਦੀ ਜਨਤਾ ਨੂੰ ਇਹਨਾਂ ਪਾਰਟੀਆਂ ਵੱਲੋਂ ਭਿਖਾਰੀ ਬਣਾਇਆ ਜਾ ਰਿਹਾ ਹੈ। ਉਹਨਾ ਨੂੰ ਰੋਜਗਾਰ ਦਿਤੇ ਜਾਣ, ਦੇਸ਼ ਵਿਚ ਦਿਨ ਪ੍ਰਤੀ ਦਿਨ ਵਧ ਰਹੀ ਬੇਰੁਜਗਾਰੀ ਨੂੰ ਰੋਕਣ ਲਈ ਦੇਸ਼ ਦੇ ਸਮੂਹ ਵਿਭਾਗਾ ਵਿਚ ਖਾਲੀ ਪਈਆਂ ਲੱਖਾ ਪੋਸਟਾਂ ਨੂੰ ਫੌਰੀ ਭਰ ਕੇ ਦੇਸ਼ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀ ਬੇਰੁਜਗਾਰੀ ਤੇ ਰੋਕ ਲਾਈ ਜਾਏ। ਦੇਸ਼ ਦੇ ਸਮੂਹ ਵਿਭਾਗਾ ਵਿਚ ਕੰਮ ਕਰਦੇ ਆ ਰਹੇ ਕੱਚਾ ਅਉਟਸੋਰਸਿਗ ( ਠੇਕਾ ਅਧਾਰਤ) ਅਤੇ ਡੇਲੀਵੇਜ ਵਰਕਰਾਂ ਨੂੰ ਬਿਨਾ ਸ਼ਰਤ ਪੱਕਿਆ ਕੀਤਾ ਜਾਵੇ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਫਰੀ ਕੀਤੀਆਂ ਜਾਣ, ਲੜਕੀਆ ਦੀ ਪੂਰੀ ਪੜ੍ਹਾਈ ਫਰੀ ਕੀਤੀ ਜਾਵੇ ,ਸਰਵ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ,ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਨ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ, ਸਭਨਾਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਕਦਮ ਰੋਕਣ ਤੇ ਸਰਕਾਰੀਕਰਨ ਦਾ ਅਮਲ ਚਲਾਉਣ, ਠੇਕਾ ਭਰਤੀ ਦੀ ਨੀਤੀ ਰੱਦ ਕਰਨ ਤੇ ਸਭਨਾਂ ਲੋੜਵੰਦਾਂ ਦੇ ਰੈਗੂਲਰ ਰੁਜ਼ਗਾਰ ਦਾ ਪ੍ਰਬੰਧ ਕਰਨ, ਨਿੱਜੀਕਰਨ ਦੀਆਂ ਨੀਤੀਆਂ ਮੁੱਢੋਂ ਰੱਦ ਕਰਨ। ਯੂਨੀਅਨ ਆਗੂਆ ਨੇ ਇਹ ਵੀ ਕਿਹਾ ਕਿ ਕੰਮ ਦਿਹਾੜੀ ਦੇ 12 ਘੰਟੇ ਕਰਨ ਦਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਰੱਦ ਕਰਨ, ਖੇਤ ਮਜ਼ਦੂਰਾਂ ਸਮੇਤ ਸਫਾਈ, ਉਸਾਰੀ, ਮਨਰੇਗਾ ਤੇ ਭੱਠਾ ਮਜ਼ਦੂਰਾਂ ਲਈ ਸਾਲ ਭਰ ਵਾਸਤੇ ਕੰਮ, ਆਰਥਿਕ ਸੁਰੱਖਿਆ ਤੇ ਸਨਮਾਨਯੋਗ ਗੁਜ਼ਾਰੇ ਵਾਲੀ ਤਨਖਾਹ ਦੇਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਨ, ਬਿਜਲੀ ਕਨੂੰਨ 2003 ਤੇ ਸੋਧ ਬਿੱਲ 2022ਰੱਦ ਕਰਨ ਤੇ ਸਮੁੱਚੇ ਬਿਜਲੀ ਖੇਤਰ ਦਾ ਸਰਕਾਰੀਕਰਨ , ਪਾਣੀ ਦੇ ਸੋਮਿਆਂ ਨੂੰ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਹਵਾਲੇ ਕਰਨ ਦੇ ਕਦਮ ਫੌਰੀ ਰੋਕਣ, ਕੌਮੀ ਸਿੱਖਿਆ ਨੀਤੀ 2020 ਫੌਰੀ ਰੱਦ ਕਰਨ ਤੇ ਸੂਬੇ ਅੰਦਰ ਪ੍ਰਾਈਵੇਟ ਯੂਨਿਵਰਸਿਟੀਆਂ ਖੋਲ੍ਹਣ ’ਤੇ ਰੋਕ ਲਾਉਣ, ਸਭਨਾਂ ਲੋੜਵੰਦ ਬੇ-ਘਰੇ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਪਲਾਟ ਤੇ ਮਕਾਨ ਦੇਣ, ਸੜਕਾਂ ’ਤੇ ਟੋਲ ਟੈਕਸ ਲਾਉਣ ਦੀ ਨੀਤੀ ਰੱਦ ਕਰਨ ,ਕਾਲੇ ਕਾਨੂੰਨ ਰੱਦ ਕਰਨ ਤੇ ਨਸ਼ਿਆਂ ਦੇ ਧੰਦੇ ਨੂੰ ਫੌਰੀ ਨੱਥ ਪਾਉਣ ਵਰਗੇ ਲੋਕ ਮਸਲਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ।
ਇਸ ਮੌਕੇ ਤੇ ਹਾਜਰ ਸਨ – ਦਿਆ ਨੰਦ ਜੋਸ਼ੀ, ਮੰਗਤ ਰਾਮ,ਗੁਰਪ੍ਰਸਾਦ, ਸਿਕੰਦਰ ਸਿੰਘ,ਬਲਜਿੰਦਰ ਸਿੰਘ, ਅਜੀਤ ਸਿੰਘ, ਧਰਮ ਸਿੰਘ, ਰਾਮ ਸਮੇਂਰ, ਬਿਸ਼ਨ ਦਾਸ, ਰਘੂਨਾਥ ਸਿੰਘ, ਬੁੱਧ ਰਾਮ, ਰਾਜਿੰਦਰ ਸਿੰਘ, ਅਸ਼ਵਨੀ ਕੁਮਾਰ,ਬਲਵੀਰ ਚੰਦ, ਬਲਦੇਵ ਚੰਦ, ਰਿਧਮ ਖਰੇਵਾਲ, ਧਰੂਵ ਸ਼ਰਮਾ ਆਦਿ।
ਡੇਲ੍ਹੀਵੇਜ ਯੂਨੀਅਨ ਤੋਂ – ਪ੍ਰਧਾਨ ਰਾਜਵੀਰ, ਜਰਨਲ ਸਕੱਤਰ ਜੈ ਪ੍ਰਕਾਸ਼ ਮੋਰਿਆ, ਚੇਅਰ ਪ੍ਰਸ਼ਨ – ਰਾਮ ਹਰਖ, ਅਨੀਲ ਕੁਮਾਰ,ਕਮਲੇਸ਼ ਕੁਮਾਰ, ਚੇਤ ਰਾਮ,ਸ਼ਿਵ ਕੁਮਾਰ , ਰਿਸ਼ੀ ਰਾਜ, ਮਹੇਸ਼ ਪ੍ਰਸ਼ਾਦ,ਰਾਕੇਸ਼ ਕੁਮਾਰ ਰਾਣਾ, ਇਂਦਰਾਜ, ਹੇਮਰਾਜ, ਦਰਸ਼ਨ ਸਿੰਘ ਆਦਿ।
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ – ਆਸ਼ਾ ਜੋਸ਼ੀ, ਨਿਸ਼ਾ, ਸੀਮਾ ਸ਼ਰਮਾ, ਸ਼ਕੁੰਤਲਾ ਦੇਵੀ, ਅਤੇ ਅਨੀਤਾ ਜੋਸ਼ੀ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।