ਸਰਬੱਤ ਦਾ ਭਲਾ ਟਰਸਟ ਵੱਲੋਂ 58 ਸਿੱਖ ਸਿਕਲੀਕਰਾਂ ਦੇ ਮਕਾਨ ਬਣਾਏ ਜਾਣ ਦਾ ਰੱਖਿਆ ਡਾਕਟਰ ਉਬਰਾਏ ਨੇ ਨੀਹ ਪੱਥਰ

ਪੰਜਾਬ

ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮੀ ਰੱਖੀ ਜਾਵੇਗੀ ਅਗਾਂਹ ਵੀ ਜਾਰੀ : ਡਾਕਟਰ ਉਬਰਾਏ

ਲੋੜਵੰਦ ਪਰਿਵਾਰ ਉਠਾਉਣ ਟਰਸਟ ਦੀਆਂ ਸਕੀਮਾਂ ਦਾ ਫਾਇਦਾ : ਰੂਬੀ

ਮੋਹਾਲੀ 24 ਮਾਰਚ ,ਬੋਲੇ ਪੰਜਾਬ ਬਿਊਰੋ :

ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਸੰਸਥਾ-ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮੈਨੇਜਿੰਗ ਟਰਸਟੀ- ਡਾਕਟਰ ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮੀਆਂ ਲਗਾਤਾਰ ਵੱਡੇ ਪੱਧਰ ਤੇ ਜਾਰੀ ਹਨ ਅਤੇ ਅੱਜ ਪਿੰਡ ਜੁਝਾਰ ਨਗਰ ਮੋਹਾਲੀ ਵਿਖੇ ਲੋੜਵੰਦ ਸਿੱਖ ਸਿਕਲੀਕਰ ਬਿਰਾਦਰੀ ਦੇ 58 ਮਕਾਨਾਂ ਨੂੰ ਪੱਕੇ ਕੀਤੇ ਜਾਣ ਦਾ ਨੀਹ ਪੱਥਰ ਰੱਖਿਆ ਗਿਆ, ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਐਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਟਰਸਟ ਦੀ ਮੋਹਾਲੀ ਇਕਾਈ ਪ੍ਰਧਾਨ ਰੂਬੀ ਅਤੇ ਹੋਰਨਾਂ ਅਹੁਦੇਦਾਰਾਂ ਦੀ ਤਰਫੋਂ ਬਕਾਇਦਾ ਸਰਵੇ ਕਰਕੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਸਰਵੇ ਫਾਈਲ ਸੌਂਪੀ ਗਈ ਅਤੇ ਹੁਣ ਜੁਝਾਰ ਨਗਰ ਦਾ ਇਹ ਪੂਰਾ ਮੁਹੱਲਾ ਜਿਸ ਵਿੱਚ 58 ਮਕਾਨ ਬਣਾ ਕੇ ਇਹਨਾਂ ਪਰਿਵਾਰਾਂ ਦੇ ਹਵਾਲੇ ਕੀਤੇ ਜਾਣਗੇ, ਗੱਲਬਾਤ ਦੌਰਾਨ ਡਾਕਟਰ ਉਬਰਾਏ ਹੋਰਾਂ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰਸਟ ਦੀ ਤਰਫੋਂ ਹੁਣ ਤੱਕ 1250 ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਜੁਝਾਰ ਨਗਰ ਦੇ ਇਹਨਾਂ 58 ਘਰਾਂ ਦੀ ਕਾਇਆ- ਕਲਪ ਕਰ ਦਿੱਤੀ ਜਾਵੇਗੀ, ਡਾਕਟਰ ਉਬਰਾਏ ਹੋਰਾਂ ਦੱਸਿਆ ਕਿ ਇਹਨਾਂ ਵਿੱਚ ਕਈ ਘਰ ਨਵੇਂ ਅਤੇ ਕਈ ਘਰਾਂ ਦੀਆਂ ਛੱਤਾਂ ਜੋ ਕਿ ਲੰਮੇ ਸਮੇਂ ਤੋਂ ਸਿਰਫ ਟੀਨ ਅਤੇ ਤਰਪਾਲਾਂ ਨਾਲ ਹੀ ਦਿਨ- ਕੱਟੀ ਕਰ ਰਹੇ ਸਨ , ਅਤੇ ਹੋਰ ਲੋੜੀਂਦੀ ਰਿਪੇਅਰ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ 6 ਤੋਂ 8 ਮਹੀਨੇ ਦੇ ਅੰਦਰ ਇਹ ਮਕਾਨ ਪੂਰੀ ਤਰ੍ਹਾਂ ਪੱਕੇ ਕਰਕੇ ਇਹਨਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੇ ਜਾਣਗੇ।

ਇਸ ਮੌਕੇ ਤੇ ਟਰਸਟ ਦੇ ਜ਼ਿਲ੍ਹਾ ਮੋਹਾਲੀ ਇਕਾਈ ਦੇ ਪ੍ਰਧਾਨ- ਕਵਲਜੀਤ ਸਿੰਘ ਰੁਬੀ ਨੇ ਦੱਸਿਆ ਕਿ ਟਰਸਟ ਵੱਲੋਂ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਬੁਢਾਪਾ ਅਤੇ ਵਿਧਵਾ ਪੈਨਸ਼ਨ , ਮੁਫਤ ਮੈਡੀਕਲ ਜਾਂਚ ਅਤੇ ਅੱਖਾਂ ਨਾਲ ਸੰਬੰਧਿਤ ਵਿਸ਼ੇਸ਼ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਅਤੇ ਸਾਡੀ ਅਪੀਲ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ਼ੁਰੂ ਕੀਤੀ ਗਈ ਆ ਸਕੀਮਾਂ ਦਾ ਲੋੜਵੰਦਾਂ ਨੂੰ ਬਕਾਇਦਾ ਲਾਭ ਉਠਾਉਣਾ ਚਾਹੀਦਾ ਹੈ,
ਇਸ ਮੌਕੇ ਤੇ ਮੌਜੂਦ ਬਜ਼ੁਰਗ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ 30 ਵਰਿਆਂ ਤੋਂ ਇੱਥੇ ਰਹਿ ਰਹੀ ਹੈ ਪ੍ਰੰਤੂ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਅਤੇ ਹਰ ਕੋਈ ਵੋਟਾਂ ਦੀ ਰਾਜਨੀਤੀ ਨਾਲ ਉਹਨਾਂ ਤੱਕ ਪਹੁੰਚ ਕਰਦਾ ਰਿਹਾ ਪ੍ਰੰਤੂ ਸਾਡੀਆਂ ਲੋੜਾਂ ਅਤੇ ਮੰਗਾਂ ਵੱਲ ਕਦੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਅਤੇ ਹੁਣ ਡਾਕਟਰ ਐਸ ਪੀ ਸਿੰਘ ਉਬਰਾਏ ਦੀ ਟੀਮ ਵੱਲੋਂ ਸਾਡੇ ਮਕਾਨ ਦੀ ਛੱਤ ਪਾ ਕੇ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ , ਇਸ ਦੇ ਲਈ ਅਸੀਂ ਸਰਬੱਤ ਦਾ ਭਲਾ ਦੀ ਪੂਰੀ ਟੀਮ ਅਤੇ ਖਾਸ ਕਰਕੇ ਡਾਕਟਰ ਐਸ. ਪੀ. ਸਿੰਘ ਉਬਰਾਏ ਹੋਰਾਂ ਦਾ ਧੰਨਵਾਦ ਕਰਦੇ ਹਾਂ,
ਇਸ ਮੌਕੇ ਤੇ ਕਵਲਜੀਤ ਸਿੰਘ ਰੂਬੀ ਤੋਂ ਇਲਾਵਾ ਬਾਬਾ ਨਰਿੰਦਰ ਸਿੰਘ- ਜੁਝਾਰ ਨਗਰ,ਸਰਪੰਚ- ਇਕਬਾਲ ਸਿੰਘ, ਰਸ਼ਪਾਲ ਸਿੰਘ ਚਾਹਲ, ਅਮਰ ਸਿੰਘ ਢਿੱਲੋਂ,ਬਲਜੀਤ ਸਿੰਘ, ਜਤਿੰਦਰ ਸਿੰਘ, ਚੰਦਨ ਕੁਮਾਰ,ਮੈਂਬਰ ਪੰਚਾਇਤ -ਪ੍ਰਤਾਪ ਸਿੰਘ ਢਿੱਲੋ, ਗੁਰਨਾਮ ਸਿੰਘ, ਹਰਮੀਤ ਸਿੰਘ, ਲਵਪ੍ਰੀਤ ਸਿੰਘ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।