ਦੀਨਾਨਗਰ, 24 ਮਾਰਚ,ਬੋਲੇ ਪੰਜਾਬ ਬਿਊਰੋ :
ਦੀਨਾਨਗਰ ਦੇ ਪਿੰਡ ਡੀਂਡਾ ਨੇੜੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਪਰਿਵਾਰ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਸੜਕ ਤੋਂ ਹੇਠਾਂ ਡਿੱਗ ਕੇ ਪਲਟ ਗਿਆ। ਜਿਸ ਕਾਰਨ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ‘ਚ ਸਵਾਰ ਉਸ ਦੀਆਂ ਭੈਣਾਂ ਵੀ ਗੰਭੀਰ ਜ਼ਖਮੀ ਹੋ ਗਈਆਂ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੋਆਬਾ ਦੀ ਇੱਕ ਲੜਕੀ ਦਾ ਵਿਆਹ ਘਰੋਟਾ ਮੋੜ ਸਥਿਤ ਆਨੰਦ ਪੈਲੇਸ ਵਿਖੇ ਹੋਇਆ। ਜਤਿੰਦਰ ਕੁਮਾਰ ਉਰਫ ਮਿੰਟੂ ਵਾਸੀ ਅਵਾਂਖਾ ਜੋ ਕਿ ਵਿਆਹ ਤੋਂ ਬਾਅਦ ਲੜਕੀ ਦੀ ਡੋਲੀ ਵਿਦਾ ਕਰਕੇ ਆਪਣੀਆਂ ਤਿੰਨ ਭੈਣਾਂ ਨਾਲ ਕਾਰ ਵਿੱਚ ਵਾਪਸ ਪਿੰਡ ਦੋਆਬਾ ਆ ਰਿਹਾ ਸੀ ਤਾਂ ਕਾਰ ਪਿੰਡ ਦੋਆਬਾ ਨੇੜੇ ਅਚਾਨਕ ਬੇਕਾਬੂ ਹੋ ਗਈ, ਜਿਸ ਕਾਰਨ ਕਾਰ ਪਲਟ ਗਈ। ਇਸ ਹਾਦਸੇ ‘ਚ ਲੜਕੇ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਦੋ ਨੂੰ ਇਲਾਜ ਲਈ ਗੁਰਦਾਸਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
