ਤਰਨਤਾਰਨ, 24 ਮਾਰਚ, ਬੋਲੇ ਪੰਜਾਬ ਬਿਊਰੋ :
ਪਿੰਡ ਮਰਹਾਣਾ ਦੇ ਦੋ ਭਰਾਵਾਂ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ 21 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨਾਂ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ ਤੇ ਪੰਜਾਬ ਟਰੈਵਲ ਐਕਟ ਅਧੀਨ ਕੇਸ ਦਰਜ ਕਰ ਲਿਆ।
ਸ਼ਿਕਾਇਤਕਰਤਾ ਦਿਲਬਾਗ ਸਿੰਘ ਦੇ ਮੁਤਾਬਕ, ਗੁਰਸ਼ਰਨ ਸਿੰਘ, ਗੁਲਜ਼ਾਰ ਸਿੰਘ (ਭਰਾ) ਅਤੇ ਜੋਬਨਪ੍ਰੀਤ ਸਿੰਘ (ਗੁਲਜ਼ਾਰ ਦਾ ਪੁੱਤਰ) ਨੇ ਕਰਨਜੀਤ ਤੇ ਚਰਨਜੀਤ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਰਕਮ ਹੜਪ ਲਈ।
ਡੀਐੱਸਪੀ ਕਮਲਜੀਤ ਸਿੰਘ ਦੀ ਜਾਂਚ ਉਪਰੰਤ ਨੂੰ ਥਾਣਾ ਚੋਹਲਾ ਸਾਹਿਬ ’ਚ ਮਾਮਲਾ ਦਰਜ ਹੋਇਆ। ਫਿਲਹਾਲ, ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਜਾਂਚ ਏਐੱਸਆਈ ਹਰਦੀਪ ਸਿੰਘ ਕਰ ਰਹੇ ਹਨ।
