ਬਜ਼ੁਰਗ ਮਾਂ ਬਾਪ ਨੂੰ ਡਰ ਖਾ ਰਿਹਾ ਹੈ ਕਿ, ਸਾਡੇ ਬੇਟੇ ਨਾਲ ਕਦੀ ਵੀ ਵਰਤ ਸਕਦੀ ਹੈ ਕੋਈ ਅਣਹੋਣੀ ਘਟਨਾ।
ਸਾਡੇ ਮੋਰਚੇ ਤੇ ਪਹਿਲਾਂ ਵੀ ਕਈ ਸੀਨੀਅਰ ਸਿਟੀਜਨਾਂ ਦੇ ਮਾਮਲੇ ਪਹੁੰਚੇ ਹਨ, ਪਰ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਪੁਖਤਾ ਕਾਰਵਾਈ:ਕੁੰਭੜਾ।
ਮੋਹਾਲੀ, 24 ਮਾਰਚ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਫੇਸ 7 ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸਸੀ ਬੀਸੀ ਮੋਰਚੇ ਤੇ ਆਏ ਦਿਨ ਪੀੜਿਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਬਾਰੇ ਮਾਮਲੇ ਉਠਾਏ ਜਾਂਦੇ ਹਨ ਤੇ ਇਹ ਮੋਰਚਾ ਹਮੇਸ਼ਾਂ ਆਏ ਪੀੜਤਾਂ ਦੀ ਧਿਰ ਬਣਦਾ ਹੈ। ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਅੱਜ ਖਰੜ ਦੇ ਬਜ਼ੁਰਗ ਜੋੜੇ ਨੇ ਆਪਣੇ ਇਕਲੌਤੇ ਬੇਟੇ ਵੱਲੋਂ ਸਾਰ ਨਾ ਲੈਣ ਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਖਰੜ ਦੇ ਰਹਿਣ ਵਾਲੇ ਸ਼੍ਰੀ ਸੰਤੋਸ਼ ਕੁਮਾਰ ਵਾਸੀ ਗੁਰੂ ਫਤਿਹ ਟਾਉਨ ਖਰੜ ਨੇ ਆਪਣੇ ਨਾਲ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਕਰੀਬ ਅੱਠ ਮਹੀਨੇ ਪਹਿਲਾ ਮੇਰੇ ਇਕਲੌਤੇ ਬੇਟੇ ਗੌਰਵ ਨੂੰ ਹਾਲ ਵਾਸੀ ਖਰੜ ਵਸਨੀਕ ਰਿਸ਼ੂ ਬਾਲਾ ਦੀ ਭੈਣ ਨੇਹਾ ਵਰਗਲਾ ਕੇ ਆਪਣੇ ਨਾਲ ਲੈ ਗਈ। ਅਸੀਂ ਕਈ ਵਾਰ ਆਪਣੇ ਬੇਟੇ ਨੂੰ ਮਿਲਣ ਦੀ ਜਾਂ ਉਸ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਨੇਹਾ ਹਰ ਵਾਰ ਸਾਨੂੰ ਟਾਲ ਮਟੋਲ ਕਰ ਦਿੰਦੀ ਹੈ ਤੇ ਸਾਡੇ ਬੇਟੇ ਨਾਲ ਸਾਡੀ ਗੱਲ ਨਹੀਂ ਹੋਣ ਦਿੰਦੀ। ਸਾਨੂੰ ਡਰ ਹੈ ਕਿ ਕਿਤੇ ਸਾਡੇ ਬੇਟੇ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਨੇਹਾ ਦਾ ਪਹਿਲਾਂ ਵਿਆਹ ਹੋਇਆ ਹੈ। ਸਾਨੂੰ ਸ਼ੱਕ ਹੈ ਕਿ ਇਸ ਸਾਜਿਸ਼ ਦੀ ਕਰਤਾ ਧਰਤਾ ਰਿਸ਼ੂ ਬਾਲਾ ਹੈ, ਜੋ ਖਰੜ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ ਤੇ ਨੇਹਾ ਦੀ ਵੱਡੀ ਭੈਣ ਹੈ। ਪੀੜਿਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਥਾਣਾ ਸਿਟੀ ਖਰੜ ਵਿੱਚ ਇਸ ਮਾਮਲੇ ਬਾਰੇ ਲਿਖਤੀ ਦਰਖਾਸਤ ਦਿੱਤੀ ਸੀ। ਪਰ ਉਸ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਕਲੋਤੇ ਬੇਟੇ ਨੂੰ ਸਾਡੇ ਨਾਲ ਮਿਲਾਇਆ ਜਾਵੇ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਸੀਨੀਅਰ ਸਿਟੀਜਨ ਕਾਰਵਾਈ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਡੇ ਮੋਰਚੇ ਤੱਕ ਪਹੁੰਚੇ ਹਨ ਤੇ ਮੋਰਚਾ ਆਗੂਆਂ ਨੇ ਉਹਨਾਂ ਦੇ ਨਾਲ ਖੜਕੇ ਉਚਿਤ ਕਾਰਵਾਈਆਂ ਕਰਵਾਈਆਂ ਹਨ। ਅੱਜ ਪ੍ਰੈਸ ਕਾਨਫਰੰਸ ਕਰਕੇ ਅਸੀਂ ਇਸ ਬਜ਼ੁਰਗ ਜੋੜੇ ਦੀ ਦਾਸਤਾਨ ਪ੍ਰਸ਼ਾਸਨ ਤੇ ਸਰਕਾਰ ਤੇ ਕੰਨਾਂ ਤੱਕ ਪਹੁੰਚਾਈ ਹੈ ਤੇ ਜਲਦ ਕਾਰਵਾਈ ਕਰਨ ਦੀ ਅਸੀਂ ਮੰਗ ਕਰਦੇ ਹਾਂ।
ਇਸ ਮੌਕੇ ਸਵਿੰਦਰ ਸਿੰਘ ਲੱਖੋਵਾਲ, ਹਰਨੇਕ ਸਿੰਘ ਮਲੋਆ, ਬਾਬੂ ਵੇਦ ਪ੍ਰਕਾਸ਼, ਪ੍ਰਿੰਸੀਪਲ ਬਨਵਾਰੀ ਲਾਲ, ਹਰਪਾਲ ਸਿੰਘ ਢਿੱਲੋ, ਸੁਮਨ ਬਾਲਾ, ਹਾਜ਼ਰ ਹੋਏ।