ਮੋਹਾਲੀ ਅਦਾਲਤ ‘ਚ ਦੋ ਅੱਤਵਾਦੀਆਂ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ

ਪੰਜਾਬ

ਪੇਸ਼ੇ ਤੋਂ ਡਰਾਈਵਰ ਤੇ ਨਰਸ, ਵਿਦੇਸ਼ੀ ਫੰਡਿੰਗ ਦਾ ਵੀ ਦੋਸ਼

ਮੋਹਾਲੀ 23 ਮਾਰਚ ,ਬੋਲੇ ਪੰਜਾਬ ਬਿਊਰੋ :

ਮੋਹਾਲੀ ਜ਼ਿਲ੍ਹਾ ਅਦਾਲਤ ਨੇ ਅੱਤਵਾਦੀ ਗਤੀਵਿਧੀਆਂ ਅਤੇ ਕਰੰਸੀ ਧੋਖਾਧੜੀ ਨਾਲ ਸਬੰਧਤ ਛੇ ਸਾਲ ਪੁਰਾਣੇ ਕੇਸ ਵਿੱਚ ਦੋ ਅੱਤਵਾਦੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ-ਪੰਜ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਵਿੱਚ ਲਖਬੀਰ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ, ਜੋ ਪੇਸ਼ੇ ਤੋਂ ਡਰਾਈਵਰ ਸੀ, ਜਦਕਿ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਵਾਸੀ ਜ਼ਿਲ੍ਹਾ ਫ਼ਰੀਦਕੋਟ, ਇੱਕ ਨਰਸ ਸੀ।

ਲਖਬੀਰ ਸਿੰਘ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 10 ਤਹਿਤ 2 ਸਾਲ ਦੀ ਕੈਦ ਅਤੇ 2,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਧਾਰਾ 13 ਤਹਿਤ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦਕਿ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਨੂੰ ਧਾਰਾ 19 ਤਹਿਤ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਸ ਮਾਮਲੇ ਵਿੱਚ ਅਦਾਲਤ ਨੇ ਸੁਰਿੰਦਰ ਸਿੰਘ ਉਰਫ਼ ਸੁੱਖ ਦਿਓਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।