ਨਵੀਂ ਦਿੱਲੀ, 23 ਮਾਰਚ,ਬੋਲੇ ਪੰਜਾਬ ਬਿਊਰੋ :
ਲਗਭਗ 17 ਸਾਲ ਪਹਿਲਾਂ ਗ੍ਰਿਫ਼ਤਾਰ ਹੋਇਆ ਪਾਕਿਸਤਾਨੀ ਜਾਸੂਸ ਸ਼ਾਹਿਦ ਉਰਫ ਇਕਬਾਲ ਭੱਟੀ ਹੁਣੀ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ।ਗੌਤਮਬੁੱਧ ਨਗਰ ਜੇਲ੍ਹ ਪ੍ਰਸ਼ਾਸਨ ਨੇ ਇਕਬਾਲ ਦੀ ਰਿਹਾਈ ਵਾਸਤੇ ਰਿਪੋਰਟ ਭੇਜੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਉਸ ਨੂੰ ਸਹਾਰਨਪੁਰ ਲਿਆਂਦਾ।
ਐੱਸਐੱਸਪੀ ਰੋਹਿਤ ਸਿੰਘ ਸਜਵਾਣ ਮੁਤਾਬਕ, ਪਾਕਿਸਤਾਨ ਭੇਜਣ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜਿਆ ਗਿਆ ਹੈ। ਹੁਣ ਮੰਤਰਾਲਾ ਪਾਕਿਸਤਾਨੀ ਦੂਤਘਰ ਨਾਲ ਸੰਪਰਕ ਕਰਕੇ ਫੈਸਲਾ ਲਵੇਗਾ।
2008 ਵਿੱਚ ਪੰਜਾਬ ਪੁਲਿਸ ਨੇ ਪਟਿਆਲੇ ਤੋਂ ਇਕਬਾਲ ਨੂੰ ਫ਼ੌਜੀ ਢਾਂਚਿਆਂ ਦੇ ਨਕਸ਼ਿਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਨਕਲੀ ਪਛਾਣ ਬਣਾਕੇ ਸਹਾਰਨਪੁਰ ਵਿੱਚ ਬੈਂਕ ਖਾਤਾ, ਪੈਨ ਕਾਰਡ ਅਤੇ ਰਾਸ਼ਨ ਕਾਰਡ ਤੱਕ ਬਣਵਾ ਲਏ ਸਨ।
ਇਕਬਾਲ ਨੂੰ ਵੱਖ-ਵੱਖ ਮਾਮਲਿਆਂ ’ਚ 16 ਸਾਲ ਦੀ ਸਜ਼ਾ ਹੋਈ। ਹੁਣ, 17 ਸਾਲ ਬਾਅਦ, ਉਸ ਦੀ ਰਿਹਾਈ ਮਗਰੋਂ ਡਿਪੋਰਟੇਸ਼ਨ ਦੀ ਪ੍ਰਕ੍ਰਿਆ ਜਾਰੀ ਹੈ।
