ਕਪੂਰਥਲਾ 23 ਮਾਰਚ ,ਬੋਲੇ ਪੰਜਾਬ ਬਿਊਰੋ :
ਕਪੂਰਥਲਾ ‘ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਹੈ। ਇੱਕ ਐਨਡੀਪੀਐਸ ਮੁਲਜ਼ਮ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਜ਼ਮਾਨਤ ਦੇ ਦਿੱਤੀ ਗਈ। ਮਾਮਲਾ 2021 ਦਾ ਹੈ, ਜਦੋਂ ਮਨੂ ਨਾਹਰ ਨਾਮ ਦੇ ਇੱਕ ਮੁਲਜ਼ਮ ਦੇ ਖ਼ਿਲਾਫ਼ ਐਨਡੀਪੀਐਸ ਕੇਸ ਦਰਜ ਕੀਤਾ ਗਿਆ ਸੀ। ਤਿੰਨ ਵਿਅਕਤੀਆਂ ਨੇ ਜ਼ਮਾਨਤ ਲਈ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕੀਤੇ।
ਇਨ੍ਹਾਂ ਵਿੱਚ ਜਲੰਧਰ ਦੇ ਪਿੰਡ ਚੰਦਪੁਰ ਦਾ ਨੰਬਰਦਾਰ ਕੁਲਦੀਪ ਸਿੰਘ, ਕਪੂਰਥਲਾ ਦੇ ਉੱਚਾ ਢੋਡਾ ਦਾ ਕਮਲ ਕੁਮਾਰ ਅਤੇ ਮੁਲਜ਼ਮ ਦੀ ਮਾਂ ਬੀਰੋ ਸ਼ਾਮਲ ਹਨ। ਜਾਂਚ ਤੋਂ ਇਹ ਪੁਸ਼ਟੀ ਹੋਈ ਹੈ ਕਿ ਇਹ ਦਸਤਾਵੇਜ਼ ਫਰਜ਼ੀ ਸਨ। ਸਦਰ ਥਾਣਾ ਪੁਲਸ ਨੇ ਵਧੀਕ ਸੈਸ਼ਨ ਜੱਜ ਗੁਰਮੀਤ ਟਿਵਾਣਾ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ। ਨੰਬਰਦਾਰ ਗੁਰਦੇਵ ਸਿੰਘ, ਗਵਾਹ ਕਮਲ ਕੁਮਾਰ ਅਤੇ ਮੁਲਜ਼ਮ ਦੀ ਮਾਂ ਬੀਰੋ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।