ਆਬਕਾਰੀ ਵਿਭਾਗ ਨੇ ਲੁਧਿਆਣਾ ’ਚ ਮਾਰਿਆ ਛਾਪਾ,ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ‘ਚ ਸਸਤੀ ਤੇ ਨਕਲੀ ਸ਼ਰਾਬ ਦਾ ਵੱਡਾ ਘੁਟਾਲਾ

ਪੰਜਾਬ

ਲੁਧਿਆਣਾ 23 ਮਾਰਚ ,ਬੋਲੇ ਪੰਜਾਬ ਬਿਊਰੋ :

ਲੁਧਿਆਣਾ ’ਚ ਆਬਕਾਰੀ ਵਿਭਾਗ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਵਲੋਂ ਅਹਿਮ ਕਾਰਵਾਈ ਕਰਦਿਆਂ ਗ਼ੈਰ-ਕਾਨੂੰਨੀ ਸ਼ਰਾਬ ਦੀ ਵੱਡੀ ਖੇਪ ਜ਼ਬਤ ਕੀਤੀ ਹੈ ਅਤੇ ਸਸਤੀ ਸ਼ਰਾਬ ਨਾਲ ਹਾਈ-ਐਂਡ ਸਕਾਚ ਬ੍ਰਾਂਡਾਂ ਨੂੰ ਭਰਨ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ।

ਆਬਕਾਰੀ ਇੰਸਪੈਕਟਰ ਅਤੇ ਪੁਲੀਸ ਨੇ ਡਾ. ਸ਼ਿਵਾਨੀ ਗੁਪਤਾ ਸਹਾਇਕ ਕਮਿਸ਼ਨਰ ਆਬਕਾਰੀ ਅਤੇ ਅਮਿਤ ਗੋਇਲ, ਅਸ਼ੋਕ ਕੁਮਾਰ ਆਬਕਾਰੀ ਅਫ਼ਸਰਾਂ ਦੀ ਨਿਗਰਾਨੀ ਹੇਠ ਜਸਪਾਲ ਬਾਂਗਰ, ਲੋਹਾਰਾ, ਕੰਗਣਵਾਲ ਵਿਖੇ ਇੱਕ ਟਿਕਾਣੇ ’ਤੇ ਛਾਪੇਮਾਰੀ ਕਰ ਕੇ ਵੱਡੀ ਗਿਣਤੀ ਵਿੱਚ ਸ਼ਰਾਬ ਦੀਆਂ ਖ਼ਾਲੀ ਬੋਤਲਾਂ, ਜਿਨ੍ਹਾਂ ਵਿੱਚ ਚਿਵਾਸ ਰੀਗਲ, ਗਲੇਨਲਿਵੇਟ, ਦੀਵਾਰਜ, ਜਿਮ ਬੀਮ, 100 ਪਾਈਪਰਸ ਅਤੇ ਜੌਨੀ ਵਾਕਰ ਬਲੈਕ ਲੇਬਲ ਆਦਿ ਬਰਾਮਦ ਕੀਤੀਆਂ। 

ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਨ੍ਹਾਂ ਪ੍ਰੀਮੀਅਮ ਬੋਤਲਾਂ ਨੂੰ ਸਸਤੇ ਬ੍ਰਾਂਡਾਂ ਅਤੇ ਦੇਸੀ ਸ਼ਰਾਬ ਨਾਲ ਭਰਿਆ ਜਾ ਰਿਹਾ ਸੀ ਅਤੇ ਫਿਰ ਬਿਨਾਂ ਸ਼ੱਕ ਖ਼ਰੀਦਦਾਰਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਿਆ ਜਾ ਰਿਹਾ ਸੀ। ਅਧਿਕਾਰੀਆਂ ਨੇ ਖ਼ਾਲੀ ਬ੍ਰਾਂਡ ਦੀਆਂ ਬੋਤਲਾਂ, ਬੋਤਲਾਂ ਦੇ ਢੱਕਣ ਅਤੇ ਵੱਡੀ ਮਾਤਰਾ ਵਿਚ ਸਸਤੇ ਬ੍ਰਾਂਡਾਂ ਅਤੇ ਦੇਸੀ ਸ਼ਰਾਬ ਦੇ ਭੰਡਾਰ ਦਾ ਪਤਾ ਲਗਾਇਆ, ਜਿਸ ਨੂੰ ਰੀਫ਼ਿਲਿੰਗ ਲਈ ਵਰਤਿਆ ਜਾਂਦਾ ਸੀ।

ਮੰਨਿਆ ਜਾਂਦਾ ਹੈ ਕਿ ਇਹ ਗ਼ੈਰ-ਕਾਨੂੰਨੀ ਕਾਰਵਾਈ ਇਕ ਵੱਡੇ ਰੈਕੇਟ ਦਾ ਹਿੱਸਾ ਸੀ ਜਿਸ ਦਾ ਉਦੇਸ਼ ਗਾਹਕਾਂ ਨੂੰ ਧੋਖਾ ਦੇਣਾ ਅਤੇ ਐਕਸਾਈਜ਼ ਡਿਊਟੀ ਤੋਂ ਬਚਣਾ ਹੈ। ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਇਹ ਸਿਰਫ਼ ਇਕ ਗ਼ੈਰ-ਕਾਨੂੰਨੀ ਸ਼ਰਾਬ ਦੀ ਢੋਆ-ਢੁਆਈ ਨਹੀਂ ਹੈ, ਸਗੋਂ ਇਕ ਚੰਗੀ ਤਰ੍ਹਾਂ ਸੰਗਠਤ ਧੋਖਾਧੜੀ ਹੈ ਜਿੱਥੇ ਪ੍ਰੀਮੀਅਮ ਦਰਾਂ ’ਤੇ ਨਕਲੀ ਸਕਾਚ ਵੇਚੀ ਜਾ ਰਹੀ ਸੀ।

ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਇਸ ਪੂਰੀ ਸਪਲਾਈ ਚੇਨ ਦੀ ਜਾਂਚ ਕਰ ਰਹੇ ਹਾਂ ਅਤੇ ਇਸ ਵਿਚ ਸ਼ਾਮਲ ਲੋਕਾਂ ਵਿਰੁਧ ਸਖ਼ਤ ਕਾਰਵਾਈ ਕਰਾਂਗੇ। ਵਿਭਾਗ ਨੇ ਇਸ ਰੈਕੇਟ ਦੇ ਮੁੱਖ ਮੁਲਜ਼ਮਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਸਿਰਫ਼ ਅਧਿਕਾਰਤ ਵਿਕਰੇਤਾਵਾਂ ਤੋਂ ਸ਼ਰਾਬ ਖ਼ਰੀਦਣ ਅਤੇ ਨਕਲੀ ਸ਼ਰਾਬ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਪੁਲਿਸ ਨੂੰ ਕਰਨ ਦੀ ਅਪੀਲ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।